ਈਕੋ ਕਲੱਬ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਸ਼ਹੀਦ ਸਿਪਾਹੀ ਲਖਵੀਰ ਸਿੰਘ
Publish Date: Sat, 28 Feb 2026 04:52 PM (IST)
Updated Date: Sun, 01 Mar 2026 04:02 AM (IST)

ਕਾਕਾ ਰਾਮੂੰਵਾਲਾ ਪੰਜਾਬੀ ਜਾਗਰਣ, ਚੜਿੱਕ: ਸ਼ਹੀਦ ਸਿਪਾਹੀ ਲਖਵੀਰ ਸਿੰਘ ਜੀਜੀਐੱਸਐੱਸਐੱਸ ਚੜਿੱਕ ਨੇ ਜ਼ਿਲ੍ਹਾ ਪੱਧਰ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡੀ ਉਪਲਬਧੀ ਹਾਸਲ ਕੀਤੀ। ਇਸ ਮੌਕੇ ’ਤੇ ਸਭ ਤੋਂ ਪਹਿਲਾਂ ਉਹ ਨੌਂ ਸਕੂਲ ਸਨਮਾਨਿਤ ਕੀਤੇ ਗਏ ਜਿਨ੍ਹਾਂ ਨੂੰ ਰਾਸ਼ਟਰੀ ਪੱਧਰ ’ਤੇ ਗ੍ਰੀਨ ਸਕੂਲ ਵਜੋਂ ਚੁਣਿਆ ਗਿਆ ਸੀ ਅਤੇ ਇਸ ਸੂਚੀ ਵਿਚ ਇਸ ਸਕੂਲ ਦਾ ਨਾਮ ਵੀ ਸ਼ਾਮਲ ਹੋਣ ਕਰਕੇ ਸਕੂਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਡਿਸਟਰਿਕਟ ਕੋਆਰਡੀਨੇਟਰ ਵਾਤਾਵਰਣ ਸਿੱਖਿਆ ਪ੍ਰੋਗਰਾਮ ਡਾ. ਦੀਪਕ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਜੂਨੀਅਰ ਅਤੇ ਸੀਨੀਅਰ ਵਰਗਾਂ ਲਈ ਬੈਸਟ ਆਉਟ ਆਫ ਵੇਸਟ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਬੈਸਟ ਈਕੋ ਕਲੱਬ ਮੁਕਾਬਲਾ ਵੀ ਹੋਇਆ। ਈਕੋ ਕਲੱਬ ਇੰਚਾਰਜ ਪਲਕ ਗੁਪਤਾ ਅਤੇ ਸਾਇੰਸ ਅਧਿਆਪਕਾ ਹਰਪ੍ਰੀਤ ਕੌਰ ਅਤੇ ਮਾਲਤੀ ਸ਼ਰਮਾ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੀਨੀਅਰ ਵਰਗ ਦੇ ਪੇਂਟਿੰਗ ਮੁਕਾਬਲੇ ਵਿਚ ਤਨਵੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਭਾਵਨਾ ਨੇ ਸੀਨੀਅਰ ਵਰਗ ਦੇ ਬੈਸਟ ਆਉਟ ਆਫ ਵੇਸਟ ਮੁਕਾਬਲੇ ਵਿਚ ਦੂਜਾ ਇਨਾਮ ਹਾਸਲ ਕੀਤਾ। ਇਸ ਦੇ ਨਾਲ ਹੀ ਸਕੂਲ ਦੇ ਈਕੋ ਕਲੱਬ ਨੇ ਜ਼ਿਲ੍ਹੇ ਦੇ ਚੁਣੇ ਗਏ ਪੰਜ ਸਰਵੋਤਮ ਈਕੋ ਕਲੱਬਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਹੋਰ ਵੀ ਰੌਸ਼ਨ ਕੀਤਾ। ਇਸ ਮੌਕੇ ’ਤੇ ਰੁਪਿੰਦਰ ਜੀਤ ਕੌਰ ਅਤੇ ਮੈਡਮ ਸਿਲਵੀ ਵੱਲੋਂ ਜੱਜ ਦੇ ਰੂਪ ਵਿਚ ਆਪਣੀ ਭੂਮਿਕਾ ਨਿਭਾਈ ਗਈ। ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫ਼ਸਰ ਆਸ਼ੀਸ਼ ਕੁਮਾਰ ਸ਼ਰਮਾ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਾਮ ਵੰਡੇ ਗਏ। ਅਗਲੇ ਦਿਨ ਸਕੂਲ ਸਟਾਫ਼ ਵੱਲੋਂ ਇਹ ਸਨਮਾਨ ਸਕੂਲ ਇੰਚਾਰਜ ਗੁਰਜੀਤ ਕੌਰ ਨੂੰ ਭੇਂਟ ਕੀਤਾ ਗਿਆ। ਸਕੂਲ ਇੰਚਾਰਜ ਨੇ ਸਾਰੇ ਜੇਤੂ ਵਿਦਿਆਰਥੀਆਂ, ਈਕੋ ਕਲੱਬ ਇੰਚਾਰਜ ਪਲਕ ਗੁਪਤਾ ਅਤੇ ਮੈਡਮ ਹਰਪ੍ਰੀਤ ਕੌਰ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ।