ਪੀਐੱਫ਼ਐੱਮਐੱਸ ਦੀਆਂ ਅਦਾਇਗੀਆਂ ’ਤੇ ਰੋਕ ਦੀ ਕੀਤੀ ਨਿਖੇਧੀ
ਜਦੋਂ ਪੰਜਾਬ ਦਾ ਮੁੱਖ
Publish Date: Fri, 23 Jan 2026 04:15 PM (IST)
Updated Date: Sat, 24 Jan 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ : ਜਦੋਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦਾ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਥਾਂਥਾਂ ਸਟੇਜਾਂ ਉੱਪਰ ਪੰਜਾਬ ਦਾ ਖਜ਼ਾਨਾ ਭਰੇ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਸਥਿਤੀ ਇਸ ਦੇ ਉਲਟ ਹੈ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਪੀਐਫਐਮਐਸ ਪੋਰਟਲ ’ਤੇ ਹੋਣ ਵਾਲੀਆਂ ਸਾਰੀਆਂ ਅਦਾਇਗਿਆ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਇਹ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਸ ਫ਼ਰੰਟ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਅਤੇ ਸਕੱਤਰ ਜਗਵੀਰਨ ਕੌਰ ਨੇ ਕੀਤਾ | ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ, ਮੀਤ ਪ੍ਰਧਾਨ ਸਵਰਨਦਾਸ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਝੋਰੜਾ ਨੇ ਕਿਹਾ ਕਿ ਸਕੂਲਾਂ ਨੂੰ ਪ੍ਰਾਪਤ ਗ੍ਰਾਂਟਾ ਦੇ ਕਾਫ਼ੀ ਪੈਸੇ ਖਰਚਣ ਵਾਲੇ ਬਾਕੀ ਹਨ। ਕਾਫ਼ੀ ਵੈਂਡਰਸ ਤੋਂ ਸਮਾਨ ਲੈ ਲਿਆ ਗਿਆ ਹੈ ਪਰ ਉਨ੍ਹਾਂ ਦੀ ਪੇਮੈਂਟ ਪੀਐਫਐਮਸ ਤੋਂ ਕੋਈ ਪੀਪੀਏ ਜਨਰੇਟ ਨਾ ਕਰਨ ਲਾਈ ਰੋਕ ਕਾਰਨ ਫ਼ੇਲ੍ਹ ਹੋ ਗਈਆਂ ਹਨ ਜਿਸ ਕਾਰਨ ਸਕੂਲ ਮੁੱਖੀ ਅਤੇ ਅਧਿਆਪਕ ਬਹੁਤ ਪ੍ਰੇਸ਼ਾਨੀ ’ਚੋਂ ਲੰਘ ਰਹੇ ਹਨ | ਜ਼ਿਲ੍ਹਾ ਜੁਆਇੰਟ ਸਕੱਤਰ ਅਮਨਦੀਪ ਮਾਛੀਕੇ ਅਤੇ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਮਗਰਾ ਸਿੱਖਿਆ ਅਧੀਨ ਆਈਆ ਗ੍ਰਾਂਟਾ ’ਤੇ ਲਗਾਈ ਰੋਕ ਤੁਰੰਤ ਹਟਾਵੇ ਤਾਂ ਜੋ ਅਧਿਆਪਕ ਸਕੂਲਾਂ ਦੀਆਂ ਦੇਣਦਾਰੀਆਂ ਕਲੀਅਰ ਕਰ ਸਕਣ ਅਤੇ ਸਕੂਲਾਂ ਦੇ ਰੁਕੇ ਹੋਏ ਵਿਕਾਸ ਦੇ ਕੰਮ ਮੁੜ ਸ਼ੁਰੂ ਹੋ ਸਕਣ |ਇਸ ਸਮੇਂ ਅਮਰਦੀਪ ਸਿੰਘ, ਜਗਜੀਤ ਸਿੰਘ, ਨਰਿੰਦਰ ਸਿੰਘ, ਸਵਰਨਜੀਤ ਸਿੰਘ, ਦੀਪਕ ਮਿੱਤਲ, ਮਧੂ ਬਾਲਾ ਅਤੇ ਮਮਤਾ ਕੌਸ਼ਲ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ |