ਡੀਐੱਸ ਬਲੌਸਮ ਸਕੂਲ ਦਾ ਨਤੀਜਾ ਐਲਾਨਿਆ
ਡੀਐੱਸ ਬਲੌਸਮ ਹਾਈ ਸਕੂਲ ਨਾਨਕ ਨਗਰੀ
Publish Date: Sat, 21 Mar 2026 05:13 PM (IST)
Updated Date: Sun, 22 Mar 2026 04:08 AM (IST)

ਡੀਐੱਸ ਬਲੌਸਮ ਹਾਈ ਸਕੂਲ ਮੋਗਾ ਨੇ ਸਾਲਾਨਾ ਨਤੀਜਾ ਐਲਾਨਿਆ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਡੀਐੱਸ ਬਲੌਸਮ ਹਾਈ ਸਕੂਲ ਨਾਨਕ ਨਗਰੀ ਮੋਗਾ ਦਾ ਅੱਜ ਸਾਲਾਨਾ ਨਤੀਜਾ ਐਲਾਨਿਆ ਗਿਆ। ਇਸ ਮੌਕੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਦੇ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਮੈਨਿਜਮੈਂਟ ਕਮੇਟੀ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸਾਬਕਾ ਐੱਮਸੀ ਚਰਨਜੀਤ ਸਿੰਘ ਝੰਡੇਆਣਾ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਵਿਚ ਬੱਚਿਆਂ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਉਚੇਰੀ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਗੀਤ, ਸਕਿੱਟਾਂ ਆਦਿ ਕਰਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਮੁੱਖ ਮਹਿਮਾਨ ਪ੍ਰਵੀਨ ਕੁਮਾਰ ਵੱਲੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਦੇ ਐਲਾਨੇ ਗਏ ਨਤੀਜੇ ਵਿਚ ਨਰਸਰੀ ਕਲਾਸ ਦੇ ਵਿਚੋਂ ਅਨਵੀਕਾ ਪਹਿਲੇ, ਸੀਰਤ ਦੂਸਰੇ ਅਤੇ ਯੁਵਰਾਜ ਤੀਸਰੇ ਸਥਾਨ ’ਤੇ ਰਿਹਾ। ਨਰਸਰੀ ਬੀ ਕਲਾਸ ’ਚੋਂ ਕਾਰਤਿਕ ਪਹਿਲੇ, ਕੋਹੇਨੂਰ ਕੌਰ ਦੂਸਰੇ ਅਤੇ ਸਹਿਜਦੀਪ ਸਿੰਘ ਤੀਸਰੇ ਸਥਾਨ ’ਤੇ ਰਿਹਾ। ਐੱਲਕੇਜੀ ਕਲਾਸ ’ਚੋਂ ਪਹਿਲਾ ਅਨਵੀ, ਦੂਸਰਾ ਅਤੇ ਯੋਹਾਨ ਸ਼ਰਮਾ ਤੀਸਰੇ ਸਥਾਨ ’ਤੇ ਰਿਹਾ।ਐੱਲਕੇਜੀ ਬੀ ਕਲਾਸ ਵਿਚੋਂ ਅਨੀਕੇਤ ਕੁਮਾਰ ਪਹਿਲੇ, ਨਵਰੀਤ ਕੌਰ ਦੂਸਰੇ ਅਤੇ ਰਾਜਵੀਰ ਸਿੰਘ ਤੀਸਰੇ ਸਥਾਨ ’ਤੇ ਰਿਹਾ। ਯੂਕੇਜੀ ਕਲਾਸ ਵਿਚੋਂ ਏਕਮਵੀਰ ਸਿੰਘ ਪਹਿਲੇ ਵੰਤੀਕਾ ਰਾਜ ਦੂਸਰੇ ਅਤੇ ਧਰੁਵ ਹੀਮਰੇ ਸਥਾਨ ’ਤੇ ਰਿਹਾ। ਯੂਕੇਜੀ ਬੀ ਕਲਾਸ ਵਿਚੋਂ ਇਸ਼ਾ ਪਹਿਲੇ, ਰਾਧਿਆ ਦੂਸਰੇ ਅਤੇ ਹਿਮਾਂਸ਼ੂ ਤੀਸਰੇ ਸਥਾਨ ’ਤੇ ਰਿਹਾ। ਪਹਿਲੀ ਦੇ ਕਬਾਸ ਵਿਚੋਂ ਮਨਜੀਤ ਕੌਰ ਪਹਿਲੇ ਜਸਮੀਤ ਸਿੰਘ ਦੂਸਰੇ ਅਤੇ ਵਰੂਣ ਅਰੋੜਾ ਤੀਸਰੇ ਸਥਾਨ ’ਤੇ ਰਿਹਾ। ਪਹਿਲੀ ਬੀ ਕਲਾਸ ਵਿਚੋਂ ਰਵਲੀਨ ਕੌਰ ਪਹਿਲੇ, ਅਰੂਸ਼ੀ ਦੂਸਰੇ ਅਤੇ ਦਿਲਜੋਤ ਕੌਰ ਤੀਸਰੇ ਸਥਾਨ ’ਤੇ ਰਹੀ। ਦੂਸਰੀ ਦੇ ਕਲਾਸ ਵਿਚ ਪਿਉਸ਼ ਮੋਹੰਤੀ ਪਹਿਲੀ ਆਰਸ਼ ਦੂਸਰੇ ਅਤੇ ਰਸਖੀਤ ਕੌਰ ਤੀਸਰੇ ਸਨ ’ਤੇ ਰਹੀ। ਦੂਸਰੀ ਦੀ ਕਲਾਸ ਵਿਚੋਂ ਮਯੰਕ ਅਤੇ ਆਰਵ ਦੂਸਰੇ ਸਥਾਨ ’ਤੇ ਰਿਹਾ। ਤੀਸਰੀ ਦੇ ਕਲਾਸ ਵਿਚੋਂ ਜੇ ਆਯੂਸ਼ ਕੁਮਾਰ ਪਹਿਲੇ ਹਰਮਨਜੋਤ ਸਿੰਘ ਦੂਸਰੇ ਅਤੇ ਦਿਵਆਂਸ਼਼ ਤੀਸਰੇ ਸਥਾਨ ’ਤੇ ਰਿਹਾ। ਤੀਸਰੀ ਬੀ ਕਲਾਸ ਵਿਚੋਂ ਦਿਵਜੋਤ ਕੌਰ ਪਹਿਲੇ ਵਿਦਿਆ ਦੂਸਰੇ ਅਤੇ ਪ੍ਰਤੀਕ ਸਿੰਘ ਤੀਸਰੇ ਸਥਾਨ ’ਤੇ ਰਿਹਾ । ਚੌਥੀ ਏ ਕਲਾਸ ਵਿਚੋਂ ਗੁਰਲੀਨ ਸ਼ਰਮਾ ਪਹਿਲੇ, ਬਬਲੀਨ ਕੌਰ ਦੂਸਰੇ ਅਤੇ ਵਿਰਾਜ ਤੀਸਰੇ ਸਥਾਨ ’ਤੇ ਰਿਹਾ। ਚੌਥੀ ਕਲਾਸ ਵਿਚ ਸਹਿਜਦੀਪ ਸਿੰਘ ਪਹਿਲੇ ਅਤੇ ਨੂਰ ਸਿੰਘ ਦੂਸਰੇ ਸਥਾਨ ’ਤੇ ਰਿਹਾ । ਛੇਵੀਂ ਕਲਾਸ ਵਿਚੋਂ ਗੁਰਸ਼ਰਨ ਸਿੰਘ ਪਹਿਲੇ ਜਸਲੀਨ ਕੌਰ ਦੂਸਰੇ ਅਤੇ ਸੰਜਨਾ ਅਰੋੜਾ ਤੀਸਰੇ ਸਥਾਨ ’ਤੇ ਰਹੀ । ਸੱਤਵੀ ਕਲਾਸ ਵਿਚੋਂ ਜਾਵੇਦ ਆਲਮ ਪਹਿਲੇ, ਅਭਿਨੂਰ ਸਿੰਘ ਦੂਸਰੇ ਅਤੇ ਦਿਵਿਆ ਸ਼ਰਮਾ ਤੀਸਰੇ ਸਥਾਨ ’ਤੇ ਰਹੀ। ਨੌਵੀਂ ਕਲਾਸ ਵਿਚੋਂ ਅੰਸ਼ਿਕਾ ਪਹਿਲੇ, ਇਸ਼ਾ ਯਾਦਵ ਦੂਸਰੇ ਅਤੇ ਸਮਰ ਬਜਾਜ ਤੀਸਰੇ ਸਾਨ ’ਤੇ ਰਿਹਾ। ਸਕੂਲ ਡਾਇਰੈਕਟਰ ਮੇਜਰ ਸਤਿੰਦਰ ਸਿੰਘ, ਪ੍ਰਿੰਸੀਪਲ ਤੇਜਿੰਦਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ, ਸਮੂਹ ਸਟਾਫ਼ ਨੂੰ ਚੰਗੇ ਨਤੀਜੇ ਆਉਣ ’ਤੇ ਵਧਾਈ ਦਿੱਤੀ।