ਡਾ. ਸ਼ਮਸ਼ੇਰ ਸਿੰਘ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਨਿਯੁਕਤ
ਪ੍ਰਮੁੱਖ ਵਿੱਦਿਅਕ ਸੰਸਥਾਸ਼ਮਸ਼ੇਰ ਸਿੰਘ ਨੂੰ ਮੈਂਬਰ ਚੁਣੇ ਜਾਣ ਮੌਕੇ ਹਾਜ਼ਰ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ ਤੇ ਹੋਰ।
Publish Date: Thu, 29 Jan 2026 04:07 PM (IST)
Updated Date: Fri, 30 Jan 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਪ੍ਰਮੁੱਖ ਵਿੱਦਿਅਕ ਸੰਸਥਾ ਆਈਐਸਐਫ. ਕਾਲਜ ਆਫ਼ ਫਾਰਮੇਸੀ ਦੇ ਫਾਰਮੇਸੀ ਵਿਭਾਗ ਦੇ ਮੁਖੀ ਡਾ. ਸ਼ਮਸ਼ੇਰ ਸਿੰਘ ਨੂੰ ਹਾਲ ਹੀ ਵਿਚ ਬਣੇ ਬੋਰਡ ਆਫ਼ ਸਟੱਡੀਜ਼ ਫਾਰ ਅੰਡਰਗ੍ਰੈਜੁਏਟ ਫਾਰਮੇਸੀ ਦੇ ਮੈਂਬਰ ਵਜੋਂ ਚੁਣਿਆ ਗਿਆ ਹੈ। ਇਹ ਨੋਟੀਫ਼ਿਕੇਸ਼ਨ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡਾ. ਸ਼ਮਸ਼ੇਰ ਸਿੰਘ ਪਹਿਲਾਂ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਿਖੇ ਬੋਰਡ ਆਫ਼ ਸਟੱਡੀਜ਼ ਇਨ ਫਾਰਮੇਸੀ ਦੇ ਮੈਂਬਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਵੱਲੋਂ ਭਾਰਤ ਅਤੇ ਵਿਦੇਸ਼ਾਂ ’ਚ ਕਈ ਖੋਜ਼ਪੱਤਰ, ਕਿਤਾਬਾਂ ਅਤੇ ਖੋਜ਼ਕਾਰਜ ਪੇਸ਼ ਕਰਕੇ ਸੰਸਥਾ ਨੂੰ ਮਾਣ ਦਵਾਇਆ ਗਿਆ ਹੈ। ਬੋਰਡ ਆਫ਼ ਸਟੱਡੀਜ਼ ਭਾਰਤ ਸਰਕਾਰ ਦੇ ਮਿਆਰਾਂ ਨੂੰ ਪੂਰਾ ਕਰਦੇ ਹੋਏ ਸਿਲੇਬਸ, ਨਵੀਆਂ ਤਕਨਾਲੋਜ਼ੀਆਂ ਆਦਿ ਵਿਚ ਬਦਲਾਅ ਸ਼ਾਮਿਲ ਕਰਕੇ ਫਾਰਮੇਸੀ ਪ੍ਰੋਗਰਾਮਾਂ ਵਿਚ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਏਗਾ। ਡਾ. ਸ਼ਮਸ਼ੇਰ ਸਿੰਘ ਦੀ ਇਸ ਪ੍ਰਾਪਤੀ ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ. ਗੁਪਤਾ, ਆਈਐਸਐਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀਐਸ. ਸ਼ਰਮਾ ਅਤੇ ਸਾਰੇ ਫੈਕਲਿਟੀ ਸਟਾਫ਼ ਨੇ ਉਨ੍ਹਾਂ ਨੂੰ ਵਧਾਈ ਦਿੱਤੀ।