ਠੰਢ ਕਣਕ ਦੀ ਫ਼ਸਲ ਲਈ ਲਾਹੇਵੰਦ
ਜਨਵਰੀ ਮਹੀਨੇ ਦੇ ਸ਼ੁਰੂ 'ਚ ਪੈ ਰਹੀ ਠੰਡ ਜਿੱਥੇ ਕ
Publish Date: Fri, 09 Jan 2026 05:07 PM (IST)
Updated Date: Sat, 10 Jan 2026 04:01 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਜਨਵਰੀ ਮਹੀਨੇ ਦੇ ਸ਼ੁਰੂ 'ਚ ਪੈ ਰਹੀ ਠੰਡ ਜਿੱਥੇ ਕਣਕ ਦੀ ਫਸਲ ਦੇ ਲਈ ਲਾਹੇਵੰਦ ਸਾਬਤ ਹੁੰਦੀ ਹੈ, ਉੱਥੇ ਧੁੰਦ ਦੇ ਨਾਲ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਾਸ਼ਤਕਾਰਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਦਸੰਬਰ ਮਹੀਨੇ ਦੇ ਅੱਧ ਤੋਂ ਧੁੰਦਾਂ ਪੈਣ ਕਾਰਨ ਵਾਹਨ ਚਾਲਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ। ਮਹੀਨਾ ਖਤਮ ਹੋਣ ਤੱਕ ਧੁੰਦਾਂ ਦੇ ਨਾਲਨਾਲ ਕੋਰਾ ਵੀ ਪੈਣਾ ਸ਼ੁਰੂ ਹੋ ਗਿਆ। ਧੁੰਦ ਕਣਕ ਦੀ ਫਸਲ ਲਈ ਲਾਹੇਵੰਦ ਸਾਬਿਤ ਹੁੰਦੀ ਹੈ ਪਰੰਤੂ ਇਸ ਦੇ ਨਾਲ ਕੋਰਾ ਪੈਣ ਕਾਰਨ ਸਬਜ਼ੀਆਂ ਦੇ ਲਈ ਇਹ ਨੁਕਸਾਨਦਾਇਕ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਦਾ ਡਾਕਟਰ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਠੰਡ ਜਿਆਦਾਤਰ ਕਣਕ ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ ਪਰੰਤੂ ਧੁੰਦ ਨਾਲ ਸਬਜ਼ੀਆਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਪਰ ਹਾਲੇ ਤੱਕ ਧੁੰਦ ਦੇ ਕਾਰਨ ਫਸਲਾਂ ਉੱਤੇ ਨੁਕਸਾਨ ਕੀਤੇ ਜਾਣ ਸਬੰਧੀ ਕੋਈ ਵੀ ਖ਼ਬਰ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਧੁੰਦ 'ਦੇ ਨਾਲਨਾਲ ਕੋਰੇ ਵਿਚ ਵਾਧਾ ਹੁੰਦਾ ਹੈ ਤਾਂ ਉਹ ਸਬਜ਼ੀਆਂ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇਕਰ ਸਵੇਰ ਸਮੇ ਧੁੰਦ ਅਤੇ ਦੁਪਹਿਰ ਸਮੇਂ ਧੁੱਪ ਨਿਕਲ ਰਹੀ ਹੈ ਤਾਂ ਇਹ ਸਾਰੀਆਂ ਵਸਤਾਂ ਦੇ ਲਈ ਲਾਹੇਵੰਦ ਹੈ। ਇਸ ਸਬੰਧੀ ਮੈਡੀਕਲ ਅਫ਼ਸਰ ਕੋਟਈਸੇਖਾਂ ਡਾਕਟਰ ਰਿਪੂਦਮਨ ਨੇ ਕਿਹਾ ਕਿ ਜਿਆਦਾ ਧੁੰਦ ਮਨੁੱਖ ਦੀ ਸਿਹਤ ਦੇ ਲਈ ਨੁਕਸਾਨਦੇਹ ਹੈ। ਧੁੰਦ ਦੇ ਦੌਰਾਨ ਸੈਰ ਪ੍ਰੇਮੀਆਂ ਨੂੰ ਸੈਰ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਆਦਾ ਧੁੰਦ ਛੋਟੀ ਉਮਰ ਦੇ ਬੱਚਿਆਂ ਤੇ ਬਜ਼ੁਰਗਾਂ ਲਈ ਬਹੁਤ ਹੀ ਘਾਤਕ ਸਿੱਧ ਹੋ ਸਕਦੀ।