ਡਾ. ਅੰਬੇਡਕਰ ਭਾਰਤੀ ਸੰਵਿਧਾਨ ਦੇ ਪਿਤਾਮਾ : ਸਪੀਕਰ ਸੰਧਵਾ
ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ
Publish Date: Thu, 26 Feb 2026 04:00 PM (IST)
Updated Date: Fri, 27 Feb 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਰਜਿ: ਮੋਗਾ ਵੱਲੋਂ ਡਾ. ਅੰਬੇਡਕਰ ਕੈਲੰਡਰ ਜਾਰੀ ਕੀਤਾ। ਭਾਵਾਧਸ ਪੰਜਾਬ ਦੇ ਉੱਪ ਪ੍ਰਧਾਨ ਰਾਹੁਲ ਕੁਮਾਰ ਉਜੀਨਵਾਲ ਨੇ ਮੁੱਖ ਮਹਿਮਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਦੇ ਨਿਰਮਾਤਾ, ਭਾਰਤ ਸਰਕਾਰ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਗਿਆਨੀ ਜ਼ੈਲ ਸਿੰਘ ਅਤੇ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਨੂੰ ਯਾਦ ਕਰਨ ਲਈ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਦੇ ਪ੍ਰਧਾਨ ਅਮਰਜੀਤ ਸਿੰਘ ਗਿੱਲ ਦਾ ਧੰਨਵਾਦ ਕੀਤਾ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਡਾ. ਅੰਬੇਡਕਰ ਜਿਨ੍ਹਾਂ ਨੇ ਇਕ ਮਹਾਨ ਰਾਜਨੇਤਾ ਅਤੇ ਇਕ ਪ੍ਰਸਿੱਧ ਸਮਾਜ ਸੁਧਾਰਕ ਵਜੋਂ ਭਾਰਤ ਦੇ ਲੋਕਾਂ ਨਾਲ ਕੰਮ ਕੀਤਾ, ਭਾਰਤੀ ਸੰਵਿਧਾਨ ਦੇ ਪਿਤਾਮਾ ਸਨ। ਉਨ੍ਹਾਂ ਨੇ ਪਛੜੇ ਵਰਗਾਂ ਲਈ ਇਕ ਸੰਵਿਧਾਨ ਬਣਾਇਆ ਜਿਸਨੇ ਉਨ੍ਹਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਇਆ। ਇਸ ਮੌਕੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ ਨੇ ਆਏ ਹੋਏ ਸਮੂਹ ਵਰਕਰਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ੰਕਰ ਸਿੰਘ ਘੜੂੰਆਂ, ਵਿਸ਼ਾਲ ਰਾਜਪੂਤ ਮੋਗਾ, ਡਾ: ਜਸਵੀਰ ਚੰਦ ਪ੍ਰਜਾਪਤ, ਗੁਰਮੇਲ ਸਿੰਘ ਕੋਟਕਪੂਰਾ, ਗੁਰਮੇਲ ਸਿੰਘ ਪ੍ਰਧਾਨ ਬਹੋਨਾ, ਚਰਨ ਸਿੰਘ, ਪੂਰਨ ਸਿੰਘ ਚੰਦ ਨਵਾਂ ਵਾਲੇ, ਮਿੱਠੂ ਸਿੰਘ, ਪਵਨ ਕੁਮਾਰ ਘੜੂੰਆਂ ਆਦਿ ਹਾਜ਼ਰ ਸਨ। ਅੰਤ ਵਿਚ ਸਕੱਤਰ ਬੇਅੰਤ ਸਿੰਘ ਗਿੱਲ ਨੇ ਸਾਰਿਆਂ ਦਾ ਧੰਨਵਾਦ ਕੀਤਾ।