ਕਿਸਾਨੀ 'ਤੇ ਦੂਹਰੀ ਮਾਰ! ਮੱਲੇਆਣਾ 'ਚ ਚੋਰਾਂ ਨੇ ਦਰਜਨਾਂ ਮੋਟਰਾਂ ਦੀਆਂ ਤਾਰਾਂ ਕੀਤੀਆਂ ਸਾਫ਼, ਕਿਸਾਨ ਚਿੰਤਾ 'ਚ
ਜ਼ਿਲ੍ਹੇ ਦੇ ਪਿੰਡ ਮੱਲੇਆਣਾ ਵਿਖੇ ਚੋਰਾਂ ਨੇ ਕਿਸਾਨਾਂ ਦੀਆਂ ਦਰਜਨਾਂ ਖੇਤਰੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ। ਪਹਿਲਾਂ ਤੋਂ ਸੰਕਟ ਵਿੱਚ ਘਿਰੀ ਕਿਸਾਨੀ ਨੂੰ ਚੋਰਾਂ ਨੇ ਦੁਹਰੀ ਮਾਰ ਮਾਰਦਿਆਂ ਵਿੱਤੀ ਨੁਕਸਾਨ ਹੇਠ ਲਿਆਂਦਾ ਹੈ।
Publish Date: Sun, 04 Jan 2026 11:48 AM (IST)
Updated Date: Sun, 04 Jan 2026 12:02 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਜ਼ਿਲ੍ਹੇ ਦੇ ਪਿੰਡ ਮੱਲੇਆਣਾ ਵਿਖੇ ਚੋਰਾਂ ਨੇ ਕਿਸਾਨਾਂ ਦੀਆਂ ਦਰਜਨਾਂ ਖੇਤਰੀ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ। ਪਹਿਲਾਂ ਤੋਂ ਸੰਕਟ ਵਿੱਚ ਘਿਰੀ ਕਿਸਾਨੀ ਨੂੰ ਚੋਰਾਂ ਨੇ ਦੁਹਰੀ ਮਾਰ ਮਾਰਦਿਆਂ ਵਿੱਤੀ ਨੁਕਸਾਨ ਹੇਠ ਲਿਆਂਦਾ ਹੈ।
ਸ਼ਨੀਵਾਰ ਦੀ ਰਾਤ ਕਿਸਾਨ ਬੇਅੰਤ ਸਿੰਘ ਤੋਂ ਇਲਾਵਾ ਦਰਜਨਾਂ ਹੋਰ ਕਿਸਾਨਾਂ ਦੀਆਂ ਖੇਤਰੀ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ। ਕਿਸਾਨਾਂ ਨੂੰ ਉਸ ਵਕਤ ਪਤਾ ਲੱਗਾ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਗਏ। ਪੀੜਤ ਕਿਸਾਨਾਂ ਨੇ ਕਿਹਾ ਕਿ ਇੱਕ ਵਾਰ ਫੇਰ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ।