ਡੀਐੱਮ ਕਾਲਜ ਦੇ ਏਕਨੂਰ ਨੇ ਚਮਕਾਇਆ ਨਾਂ
ਡੀਐੱਮ ਕਾਲਜ ਮੋਗਾ ਦੇ ਖਿਡਾਰੀ
Publish Date: Wed, 25 Feb 2026 04:06 PM (IST)
Updated Date: Thu, 26 Feb 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਡੀਐੱਮ ਕਾਲਜ ਮੋਗਾ ਦੇ ਖਿਡਾਰੀ ਅਤੇ ਖੇਡ ਅਤੇ ਵਾਤਾਵਰਣ ਪ੍ਰੇਮੀ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਦੇ ਪੁੱਤਰ ਏਕਨੂਰ ਜੌਹਲ ਨੇ ਕੱਲ੍ਹ ਮੁੰਬਈ ’ਚ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਸਕਟਬਾਲ ਚੈਂਪੀਅਨਸ਼ਿੱਪ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਮੋਗਾ ਅਤੇ ਪੰਜਾਬ ਦਾ ਮਾਣ ਵਧਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਡ ਪ੍ਰੇਮੀ ਡਾ. ਸ਼ਮਸ਼ੇਰ ਸਿੰਘ ਜੌਹਲ ਨੇ ਦੱਸਿਆ ਕਿ ਇਸ ਤੋਂ ਪਹਿਲਾ ਡੀਐੱਮ ਕਾਲਜ ਦੇ ਏਕਨੂਰ ਜੌਹਲ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਚ ਹੋਈ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਬਾਸਕਟਬਾਲ ਚੈਂਪੀਅਨਸ਼ਿੱਪ ਵਿਚ ਸੋਨ ਤਗਮਾ ਜਿੱਤਿਆ ਸੀ ਜਿਸ ਨਾਲ ਆਲ ਯੂਨੀਵਰਸਿਟੀ ਚੈਂਪੀਅਨਸ਼ਿੱਪ ਵਿਚ ਸਥਾਨ ਪ੍ਰਾਪਤ ਕੀਤਾ ਸੀ। ਹੁਣ 21-24 ਫਰਵਰੀ ਤੱਕ ਮੁੰਬਈ ਯੂਨੀਵਰਸਿਟੀ ਵਿਖੇ ਹੋਈ ਚੈਂਪੀਅਨਸ਼ਿੱਪ ਵਿਚ ਉਸਨੇ ਕੋਇੰਬਟੂਰ ਯੂਨੀਵਰਸਿਟੀ ਤਾਮਿਲਨਾਡੂ ਨੂੰ 54-50 ਨਾਲ ਹਰਾਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮਨੀਪੁਰ ਯੂਨੀਵਰਸਿਟੀ ਆਫ਼ ਜੈਪੁਰ ਨੂੰ 88-65 ਨਾਲ ਹਰਾਇਆ ਅਤੇ ਐਸਆਰਐਮ ਯੂਨੀਵਰਸਿਟੀ ਆਫ਼ ਮਦਰਾਸ ਨੂੰ 54-49 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਡੀਐੱਮ ਕਾਲਜ ਮੋਗਾ ਦੇ ਏਕਨੂਰ ਜੌਹਲ ਨੇ ਜੈਨ ਯੂਨੀਵਰਸਿਟੀ ਆਫ਼ ਬੰਗਲੌਰ ਤੋਂ ਸੋਨੇ ਦੇ ਤਗਮੇ ਤੋਂ ਸਿਰਫ਼ 6 ਅੰਕਾਂ ਨਾਲ ਹਾਰਨ ਤੋਂ ਬਾਅਦ ਮੋਸਟ ਐੱਮਵੀਪੀ (ਮੋਸਟ ਵੈਲਿਊਏਬਲ ਪਲੇਅਰ) ਦਾ ਖ਼ਿਤਾਬ ਪ੍ਰਾਪਤ ਕੀਤਾ ਜੋ ਕਿ ਬਹੁਤ ਖੁਸ਼ੀ ਦੀ ਖ਼ਬਰ ਹੈ। ਇਸ ਮੌਕੇ ਖੇਡ ਪ੍ਰੇਮੀ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ, ਸਤਨਾਮ ਸਿੰਘ ਸੰਧੂ ਰਾਜ ਸਭਾ ਮੈਂਬਰ, ਵਿਧਾਇਕ ਮੋਗਾ ਹਲਕਾ ਡਾ. ਅਮਨਦੀਪ ਕੌਰ ਅਰੋੜਾ, ਡਾ. ਮਹਿੰਦਰ ਸਿੰਘ ਚੰਡੀਗੜ੍ਹ ਦੇ ਜੁਆਇੰਟ ਡਾਇਰੈਕਟਰ ਸਪੋਰਟਸ, ਰਾਕੇਸ਼ ਮਲਿਕ ਪੰਜਾਬ ਯੂਨੀਵਰਸਿਟੀ ਡਾਇਰੈਕਟਰ ਸਪੋਰਟਸ, ਤੇਜਾ ਸਿੰਘ ਧਾਲੀਵਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਾਸਕਟਬਾਲ ਫੈੱਡਰੇਸ਼ਨ ਆਫ਼ ਇੰਡੀਆ ਬੀਬੀਐੱਸ ਦੀ ਮੌਜੂਦਗੀ ਵਿਚ ਮੌਜੂਦ ਸਨ। ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਡੀਐੱਮ ਕਾਲਜ ਪ੍ਰਿੰਸੀਪਲ ਖੰਨਾ, ਡੀਐੱਮ ਕਾਲਜ ਮੋਗਾ ਅਤੇ ਸਟਾਫ਼ ਤੋਂ ਇਲਾਵਾ ਮੋਗਾ ਦੇ ਖੇਡ ਪ੍ਰੇਮੀਆਂ ਅਤੇ ਸ਼ਹਿਰ ਦੇ ਧਾਰਮਿਕ, ਰਾਜਨੀਤਿਕ, ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਨੇ ਏਕਨੂਰ ਜੌਹਲ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਏਕਨੂਰ ਜੌਹਲ ਨੇ ਦੇਸ਼-ਵਿਦੇਸ਼ ਸਮੇਤ ਪੰਜਾਬ ਦੇ ਵੱਖ ਵੱਖ ਰਾਜਾਂ ਵਿਚ ਹੋਈਆਂ ਬਾਸਕਟਬਾਲ ਚੈਂਪੀਅਨਸ਼ਿਪਾਂ ’ਚ ਸੋਨੇ, ਕਾਂਸੀ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਮੋਗਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।