ਮਹਿਲਾ ਸਸ਼ਕਤੀਕਰਨ ਸਬੰਧੀ ਸਮਾਗਮ ਕਰਵਾਇਆ
ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ
Publish Date: Wed, 01 Apr 2026 04:07 PM (IST)
Updated Date: Thu, 02 Apr 2026 04:01 AM (IST)

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ, ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਮੋਗਾ ਆਸ਼ਰਮ ਦੇ ਵਿਚ ਮਹਿਲਾ ਸਸ਼ਕਤੀਕਰਨ ਤੇ ਲਿੰਗ ਸਮਾਨਤਾ ਪ੍ਰੋਜੈਕਟ ਸੰਤੁਲਨ ਦੇ ਤਹਿਤ ਮਹਿਲਾ ਦਿਵਸ ਮਨਾਇਆ ਗਿਆ। ਨਾਰੀ ਵਰਗ ਨੂੰ ਸੰਬੋਧਨ ਕਰਦਿਆਂ ਸਾਧਵੀ ਏਕਤਾ ਭਾਰਤੀ ਨੇ ਕਿਹਾ ਜੇਕਰ ਸਮਾਜ ਦੇ ਅੰਦਰ ਅੱਜ ਚਾਰੇ ਪਾਸੇ ਨਜ਼ਰ ਦੋੜਾ ਕੇ ਦੇਖੀਏ ਤਾਂ ਲੱਗਦਾ ਹੈ, ਅਰਾਜਕਤਾ, ਭ੍ਰਿਸ਼ਟਾਚਾਰ ਪਰਦੂਸ਼ਿਤ ਚਾਰੇ ਪਾਸੇ ਵੈਰ ਵਿਰੋਧ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਅੱਜ ਦਾ ਮਨੁੱਖ ਕਿਤੇ ਵੀ ਸ਼ਾਂਤ ਨਜ਼ਰ ਨਹੀਂ ਆਉਂਦਾ ਮਨੁੱਖ ਦੀ ਮੌਜੂਦਾ ਸਥਿਤੀ ਉਸਦੀ ਬੇਬਸੀ ਅਤੇ ਲਾਚਾਰੀ ਦਾ ਕਾਰਨ ਬਣਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਮਾਜ ਦੇ ਮਸਤਕ ਦੇ ਵਿਚ ਲੱਗਿਆ ਗਹਿਰਾ ਭਰੂਣ ਹੱਤਿਆ ਦਾ ਦਾਗ਼ ਸਭ ਤੋਂ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਵਿਅਕਤੀ ਬੱਚੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰ ਰਿਹਾ ਹੈ ਜਾਂ ਫਿਰ ਜਨਮ ਲੈਣ ਤੋਂ ਬਾਅਦ ਸਮਾਜ ਦੇ ਅੰਦਰ ਕੰਨਿਆਂ ਨੂੰ ਬਹੁਤ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਅੱਜ ਪ੍ਰਾਚੀਨ ਸਮੇਂ ਦੇ ਅੰਦਰ ਨਜ਼ਰ ਮਾਰ ਕੇ ਦੇਖੀਏ ਤਾਂ ਸਾਡੇ ਰਿਸ਼ੀ ਮੁਨੀਆਂ ਅਤੇ ਗੁਰੂਆਂ ਨੇ ਨਾਰੀ ਨੂੰ ਸ਼ਕਤੀ ਕਿਹਾ। ਸਾਧਵੀ ਨੇ ਕਿਹਾ ਕਿ ਦਿਵਯ ਜਯੋਤੀ ਜਾਗਰਤੀ ਸੰਸਥਾਨ ਸੰਤੁਲਨ ਪ੍ਰੋਜੈਕਟ ਦੇ ਅੰਤਰਗਤ ਨਾਰੀ ਦੇ ਉਥਾਨ ਦੇ ਲਈ ਅਤੇ ਨਾਰੀ ਨੂੰ ਆਪਣੇ ਹੱਕਾਂ ਤੋਂ ਜਗਾਉਣ ਦੇ ਲਈ ਅਨੇਕਾਂ ਹੀ ਅਜਿਹੇ ਕਾਰਜ ਕਰਮ ਬਹੁਤ ਲੰਬੇ ਸਮੇਂ ਤੋਂ ਕਰ ਰਹੀ ਹੈ। ਜਿਸ ਦੇ ਅੰਦਰ ਨਾਰੀ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੇਰੇ ਅੰਦਰ ਬਹੁਤ ਸਾਰੇ ਦੈਵੀ ਗੁਣ ਮੌਜੂਦ ਹਨ। ਉਨ੍ਹਾਂ ਜੇਕਰ ਰੀੜ ਦੀ ਹੱਡੀ ਹੀ ਖ਼ਰਾਬ ਹੋ ਜਾਏ ਤਾਂ ਸਰੀਰ ਦਾ ਪੂਰਾ ਢਾਂਚਾ ਵਿਗੜ ਜਾਂਦਾ ਅਜਿਹਾ ਦੇਸ਼ ਵੀ ਕਦੇ ਵਿਕਾਸ ਦੀਆਂ ਰਾਹਾਂ ਤੇ ਨਹੀਂ ਚੱਲ ਸਕਦਾ, ਅਜਿਹੇ ਸਮਾਜ ਵਿਚ ਖੁਸ਼ਹਾਲੀ ਦਾ ਹੋਣਾ ਨਾ ਮੁਮਕਿਨ ਹੀ ਨਹੀਂ ਬਲਕਿ ਅਸੰਭਵ ਹੈ। ਕਿਉਂਕਿ ਜਿੱਥੇ ਇਸਤਰੀ ਦਾ ਸਨਮਾਨ ਨਹੀਂ ਉਹ ਦੇਸ਼ ,ਰਾਸ਼ਟਰ ਸਮਾਜ ਦਾ ਭਵਿੱਖ ਕਦੀ ਚੰਗਾ ਨਹੀਂ ਹੋ ਸਕਦਾ। ਉਨ੍ਹਾਂ ਨੇ ਮਹਾਨ ਨਾਰੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਮਾਂ ਮਦਾਲਸਾ, ਗਾਰਗੀ, ਗੋਸ਼ਾ ਦੇਵੀ, ਰਾਣੀ ਕਰਨਾਵਤੀ, ਲਕਸ਼ਮੀ ਬਾਈ, ਸਵਿਤਰੀ ਬਾਈ ਫੂਲੇ, ਕਿੰਨੇ ਮਹਾਨ ਕੰਮ ਦੁਨੀਆਂ ਦੇ ਵਿਚ ਕਰਕੇ ਨਾਮ ਕਮਾਇਆ। ਉਨ੍ਹਾਂ ਨੇ ਕਿਹਾ ਕਿ ਇਹ ਸਭ ਬ੍ਰਹਮ ਗਿਆਨ ਦੇ ਦੁਆਰਾ ਹੀ ਸੁੱਤੀ ਹੋਈ ਸ਼ਕਤੀ ਨੂੰ ਜਗਾ ਕਿ ਨਾਰੀ ਅਬਲਾ ਨਹੀਂ ਸਬਲਾ ਹੈ ਜੋ ਸਭ ਨੂੰ ਸੰਬਲ ਪ੍ਰਦਾਨ ਕਰਦੀ ਹੈ। ਫਿਰ ਹੀ ਸਮਝ ਲੱਗ ਸਕਦੀ ਹੈ। ਜੋ ਬ੍ਰਹਮ ਰਿਸ਼ੀ ਗੁਰੂ ਦੇ ਦੁਆਰਾ ਹੀ ਸੰਭਵ ਹੋ ਸਕਦੀ ਹੈ। ਇਸ ਮੌਕੇ ਮਨਦੀਪ ਕੌਰ ਜੌੜਾ, ਸੋਨੂੰ ਬਾਲਾ ਸਾਇੰਸ ਟੀਚਰ, ਕੁਲਦੀਪ ਕੌਰ ਟੀਚਰ ਮਨਜਿੰਦਰ ਕੌਰ ਟੀਚਰ ਰੁਪਿੰਦਰ ਕੌਰ ਸੁਖਵਿੰਦਰ ਕੌਰ ਟੀਚਰ, ਕਿਰਨਦੀਪ ਕੌਰ ਟੀਚਰ ਅਤੇ ਸੰਦੀਪ ਕੌਰ ਵਿਸ਼ੇਸ਼ ਰੂਪ ਵਿਚ ਮੌਜੂਦ ਰਹੇ।