- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਦੁਸਾਂਝ ਰੋਡ ਸਥਿਤ ਸਥਾਨਕ ਆਸ਼ਰਮ ਵਿਖੇ ਵਿਸ਼ਵ ਸਿਹਤ ਦਿਵਸ 2026 ਦੇ ਮੌਕੇ ’ਤੇ ਆਪਣੇ ਸਿਹਤ ਜਾਗਰੂਕਤਾ ਪ੍ਰੋਗਰਾਮ ਆਰੋਗਯ ਦੇ ਤਹਿਤ ਦੋ ਦਿਨਾਂ ਵਿਸ਼ਾਲ ਵਿਲੱਖਣ ਯੋਗ ਸ਼ਿਵਿਰ ਅਤੇ ਧਿਆਨ ਸਾਧਨਾ ਸ਼ਿਵਿਰ ਸੰਸਥਾਨ ਵੱਲੋਂ ਸਵਾਮੀ ਵਿਗਿਆਨਾਨੰਦ ਨੇ ਦੱਸਿਆ ਕਿ ਆਪਣੇ ਆਪ ਵਿਚ ਸਥਿਤ ਹੋਣਾ ਹੀ ਚੰਗੀ ਸਿਹਤ ਦੀ ਜੜ੍ਹ ਹੈ। ਭਾਰਤੀ ਸੰਸਕ੍ਰਿਤੀ ਦੀ ਮਹਾਨ ਵਿਰਾਸਤ ਯੋਗ ਤੋਂ ਜਾਣੂੰ ਕਰਵਾਉਂਦੇ ਹੋਏ ਸਵਾਮੀ ਨੇ ਯੋਗ ਸਾਧਕਾਂ ਨੂੰ ਦੱਸਿਆ ਕਿ ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਵਿਚੋਂ ਇਕ ਹੈ। ਇਹ ਇਕ ਅਨਮੋਲ ਤੋਹਫ਼ਾ ਹੈ, ਇਹ ਸਰੀਰ, ਮਨ ਅਤੇ ਆਤਮਾ ਦੀ ਇਕ ਅਵਸਥਾ, ਮਨੁੱਖ ਅਤੇ ਕੁਦਰਤ ਵਿਚਕਾਰ ਏਕਤਾ, ਸੰਜਮ ਅਤੇ ਪੂਰਤੀ ਪ੍ਰਦਾਨ ਕਰਦਾ ਹੈ ਅਤੇ ਸਿਹਤ ਅਤੇ ਤੰਦਰੁਸਤੀ ਲਈ ਇਕ ਸੰਪੂਰਨ ਪਹੁੰਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਇਹ ਕੇਵਲ ਕਸਰਤ ਬਾਰੇ ਨਹੀਂ ਹੈ ਸਗੋਂ ਆਪਣੇ ਅੰਦਰ ਏਕਤਾ ਦੀ ਭਾਵਨਾ, ਸੰਸਾਰ ਅਤੇ ਕੁਦਰਤ ਦੀ ਖੋਜ ਹੈ। ਸਾਡੀ ਬਦਲਦੀ ਜੀਵਨਸ਼ੈਲੀ ਵਿਚ ਇਹ ਚੇਤਨਾ ਬਣ ਕੇ ਇਹ ਸਾਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਮਦਦ ਕਰ ਸਕਦਾ ਹੈ। ਇਸੇ ਲਈ ਇਹ ਬੜੇ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਭਾਰਤੀ ਯੋਗ ਰਿਸ਼ੀਆਂ ਦੁਆਰਾ ਦਿੱਤੀ ਗਈ ਯੋਗ ਵਿਧੀ ਨੂੰ ਸਾਰੇ ਸੰਸਾਰ ਵਿਚ ਅਗਵਾਈ ਕਰਨ ਵਾਲੀਆਂ ਸਾਰੀਆਂ ਕੌਮਾਂ ਨੇ ਸਰਬਸੰਮਤੀ ਨਾਲ ਇਕ ਉੱਤਮ ਨਿਧੀ ਵਜੋਂ ਸਵੀਕਾਰ ਕੀਤਾ ਸੀ। ਇਸ ਲਈ ਦਸੰਬਰ 2014 ਵਿਚ ਸੰਯੁਕਤ ਰਾਸ਼ਟਰ ਸੰਘ ਦੀ ਮਹਾਂਸਭਾ ਨੇ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਸੀ। ਉਨ੍ਹਾਂ ਯੋਗ ਦੀ ਰਹੱਸਮਈ ਵਿਆਖਿਆ ’ਤੇ ਚਾਨਣਾ ਪਾਉਂਦੇ ਹੋਏ, ਸਵਾਮੀ ਜੀ ਨੇ ਕਿਹਾ ਕਿ ਅੱਜ ਮੂਲ ਰੂਪ ਵਿਚ ਸਿਰਫ਼ ਕੁੱਝ ਯੋਗਾਸਨਾਂ ਅਤੇ ਪ੍ਰਾਣਾਯਾਮ ਨੂੰ ਸੰਪੂਰਨ ਯੋਗ ਪ੍ਰਣਾਲੀ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੈ। ਯੋਗ ਸ਼ਬਦ ਸੰਸਕ੍ਰਿਤ ਦੇ ਮੂਲ