ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਦਾ ਸਨਮਾਨ
ਜਦੋਂ ਤੋਂ ਜ਼ਿਲ੍ਹਾ ਪੁਲਿਸ ਮੁਖੀ ਅਜੇ ਜਦੋਂ ਤੋਂ ਜ਼ਿਲ੍ਹਾ ਪੁਲਿਸ ਮੁਖੀ ਅਜੇ
Publish Date: Wed, 15 Apr 2026 04:23 PM (IST)
Updated Date: Thu, 16 Apr 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਜਦੋਂ ਤੋਂ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਆਈਪੀਐੱਸ ਨੇ ਚਾਰਜ ਸੰਭਾਲਿਆ ਹੈ, ਪੁਲਿਸ ਵਿਭਾਗ ਵਿਚ ਕਈ ਪਹਿਲੂਆਂ ਤੋਂ ਤਬਦੀਲੀਆਂ ਦੇਖਣ ਵਿਚ ਆਈਆਂ ਹਨ ਜਿਨ੍ਹਾ ਵਿਚ ਖਾਸ ਤੌਰ ’ਤੇ ਵਿਭਾਗ ਦੇ ਵਧੀਆ ਕੰਮ ਕਰਨ ਵਾਲੇ ਮੁਲਾਜਮਾਂ, ਅਧਿਕਾਰੀਆਂ ਦਾ ਸਨਮਾਨ ਹੈ ਜੋ ਕਿ ਵੱਖਰੀ ਪਿਰਤ ਹੈ। ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਜਿਲ੍ਹੇ ਦੇ ਟ੍ਰੈਫਿਕ ਇੰਚਾਰਜ਼ ਸੁਖਮੰਦਰ ਸਿੰਘ ਨੂੰ ਟ੍ਰੈਫਿਕ ਨੂੰ ਸਚਾਰੂ ਬਣਾਉਣ ਤੇ ਆਪਣੇ ਡਿਊਟੀ ਨੂੰ ਵਧੀਆ ਢੰਗ ਨਾਲ ਨਿਭਾਉਣ ਬਦਲੇ ਵਿਸ਼ੇਸ਼ ਸਟੀਫਕੇਟ ਨਾਲ ਸਨਮਾਨ ਕੀਤਾ ਗਿਆ। ਜਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੇ ਸਨਮਾਨਤ ਸ਼ਖਸੀਅਤਾਂ ਨੂੰ ਵਧਾਈ ਦਿੰਦਿਆਂ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹਿ ਕੇ ਪੁਲੀਸ ਪਬਲਿਕ ਨਾਲ ਵਧੀਆ ਸਾਂਝ ਬਣਾਉਣ ਬਾਰੇ ਵੀ ਆਖਿਆ। ਸੁਖਮੰਦਰ ਸਿੰਘ ਜਿਲ੍ਹਾ ਟ੍ਰੈਫ਼ਿਕ ਇੰਚਾਰਜ ਨੂੰ ਸਨਮਾਨਿਤ ਕਰਨ ਸਮੇਂ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਆਈਪੀਐੱਸ, ਗੁਰਦੀਪ ਸਿੰਘ ਮੰਡ ਐੱਸਪੀਐੱਚ ਮੋਗਾ, ਜੋਰਾ ਸਿੰਘ ਡੀਐੱਸਪੀਐੱਚ ਮੋਗਾ ਆਦਿ ਅਧਿਆਕਾਰੀ ਵੀ ਮੌਜੂਦ ਸਨ। ਥਾਣੇਦਾਰ ਸੁਖਮੰਦਰ ਸਿੰਘ ਜਿਲ੍ਹਾ ਟ੍ਰੈਫਿਕ ਇੰਚਾਰਜ ਨੇ ਸਨਮਾਨਿਤ ਹੋਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਇਹ ਸਨਮਾਨ ਸਾਨੂੰ ਹੌਸਲਾ ਤੇ ਖੁਸ਼ੀ ਬਖਸ਼ਦੇ ਹਨ ਅਤੇ ਨਾਲ ਨਾਲ ਹੋਰ ਵੀ ਵਧੀਆ ਢੰਗ ਨਾਲ ਆਪਣੀ ਡਿਊਟੀ ਨਿਭਾਉਣ, ਵਧੀਆ ਸੇਵਾਵਾਂ ਦੇਣ ਲਈ ਵੀ ਉਤਸਾਹਿਤ ਕਰਦੇ ਹਨ।