- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਜ਼ਿਲ੍ਹਾ ਕਾਰਜਕਾਰਨੀ ਦੀ ਘੋਸ਼ਣਾ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਜ਼ਿਲ੍ਹਾ ਕਾਰਜਕਾਰਨੀ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਪਾਰਟੀ ਨੂੰ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਤਿਆਰ ਕੀਤੀ ਗਈ ਰਣਨੀਤੀ ’ਚ ਜ਼ਿਲ੍ਹਾ ਸੰਗਠਨ ਦੀ ਨਵੀਂ ਕਾਰਜਕਾਰਨੀ ਦੀ ਭੂਮਿਕਾ ਕਾਫ਼ੀ ਮਹੱਤਵਪੂਰਨ ਹੋਵੇਗੀ। ਡਾ. ਹਰਜੋਤ ਕਮਲ ਨੇ ਜ਼ਿਲ੍ਹਾ ਕਾਰਜਕਾਰਨੀ ਨੂੰ ਮਨਜ਼ੂਰੀ ਦੇਣ ਲਈ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮਹਾਮੰਤਰੀ ਸ਼੍ਰੀਨਿਵਾਸੁਲੂ ਅਤੇ ਪ੍ਰਦੇਸ਼ ਮਹਾਮੰਤਰੀ ਅਨਿਲ ਸਰੀਨ ਦਾ ਦਿਲੋਂ ਧੰਨਵਾਦ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਕਾਰਜਕਾਰਨੀ ਦੇ ਸਾਰੇ ਨਵ-ਨਿਯੁਕਤ ਪਦਾਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ 14 ਮਾਰਚ ਨੂੰ ਪ੍ਰਸਤਾਵਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਭਾਜਪਾ ਵਿਚ ਪਦ ਨਹੀਂ ਸਗੋਂ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਜੋ ਵਿਅਕਤੀ ਜਿੰਨੇ ਵੱਡੇ ਪੱਧਰ ’ਤੇ ਕੰਮ ਕਰਦਾ ਹੈ, ਉਸਨੂੰ ਉਨ੍ਹਾਂ ਹੀ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਇਸੇ ਸਿਧਾਂਤ ਦੇ ਆਧਾਰ ’ਤੇ ਇਹ ਜ਼ਿਲ੍ਹਾ ਕਾਰਜਕਾਰਨੀ ਘੋਸ਼ਿਤ ਕੀਤੀ ਗਈ ਹੈ। ਹਾਲਾਂਕਿ ਅਜੇ ਵੀ ਕਈ ਕਾਰਕੁਨਾਂ ਨੂੰ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਜਾ ਸਕੀਆਂ ਹਨ ਪਰ ਆਉਣ ਵਾਲੇ ਸਮੇਂ ’ਚ ਉਨ੍ਹਾਂ ਨੂੰ ਵੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਦੇ ਕੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਡਾ. ਹਰਜੋਤ ਕਮਲ ਵੱਲੋਂ ਐਲਾਨੀ ਗਈ ਸੂਚੀ ਵਿਚ ਜ਼ਿਲ੍ਹਾ ਵਾਈਸ ਪ੍ਰਧਾਨ ਸਰਦੂਲ ਸਿੰਘ ਕੰਗ, ਗੀਤਾ ਆਰੀਆ, ਵਿੱਕੀ ਸਿਤਾਰਾ, ਮਨਜੀਤ ਸਿੰਘ, ਹਿਤੇਸ਼ ਗੁਪਤਾ, ਰਾਹੁਲ ਗਰਗ, ਦੇਵ ਪ੍ਰਿਯਾ ਤਿਆਗੀ, ਸਤਨਾਮ ਸਿੰਘ, ਨਿਰਮਲ ਸਿੰਘ ਮੀਨੀਆਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਲਖਵੰਤ ਸਿੰਘ ਸਾਫ਼ੂਵਾਲਾ ਨੂੰ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜੋ ਕਿ ਸਭ ਤੋਂ ਮਹੱਤਵਪੂਰਨ ਜਿੰਮੇਵਾਰੀ ਹੈ। ਸਤਿੰਦਰਪ੍ਰੀਤ ਸਿੰਘ ਨੂੰ ਜਿਲ੍ਹਾ ਐਸਸੀ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਮੋਰਚਿਆਂ ਦੀਆਂ ਟੀਮਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਜਰਨਲ ਸਕੱਤਰ ਲਈ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਮੁਖਤਿਆਰ ਸਿੰਘ ਰਿਟਾਇਰਡ ਐੱਸਪੀ. ਨੂੰ ਮੁੜ ਇਹੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਰਾਜਪਾਲ ਠਾਕੁਰ ਅਤੇ ਸ਼ਮਸ਼ੇਰ ਸਿੰਘ ਕੈਲਾ ਨੂੰ ਜ਼ਿਲ੍ਹਾ ਜਰਨਲ ਸਕੱਤਰ ਦੀ ਵਾਂਗਡੋਰ ਸੌਂਪੀ ਗਈ ਹੈ। ਜ਼ਿਲ੍ਹੇ ਦੇ ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਜਗਸੀਰ ਸਿੰਘ ਸਿੱਧੂ ਜਦਕਿ ਅਨਿਲ ਬਾਂਸਲ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਨਾਲ ਨਿਵਾਜਿਆ ਗਿਆ ਹੈ। ਜ਼ਿਲ੍ਹਾ ਸਕੱਤਰਾਂ ਦੀ ਜਿੰਮੇਵਾਰੀ ਸੁਖਨੰਦਨ ਗਰਗ, ਮਨਿੰਦਰ ਸਿੰਘ ਜੌੜਾ, ਸੂਰਜ ਭਾਨ ਧਾਲੀਵਾਲ, ਨੀਤੂ ਗੁਪਤਾ, ਲੀਨਾ ਗੋਇਲ, ਰਾਓ ਬਰਿੰਦਰ ਪੱਬੀ, ਸ਼ਿਲਪਾ ਬਾਂਸਲ, ਰਾਜਿੰਦਰ ਗਾਬਾ, ਮਾਲਵਿੰਦਰ ਕੌਰ ਔਲਖ, ਪਰਵੀਨ ਰਾਜਪੂਤ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮੀਡੀਆ ਕਨਵੀਨਰਾਂ ’ਚ ਦੀਪਕ ਕੌੜਾ, ਹੇਮੰਤ ਸੂਦ, ਲਖਵੀਰ ਸਿੰਘ ਘੱਲਕਲਾਂ, ਸੰਜੀਵ ਕੁਮਾਰ ਗੁਪਤਾ, ਸੋਨੂੰ ਅਰੋੜਾ ਨੂੰ ਖਾਸ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਲ੍ਹੇ ਵਿਚ ਐਗਜੈਕਟਿਵ ਮੈਂਬਰ ਦਰਸ਼ਨ ਕੁਮਾਰ ਝੱਟਾ, ਸੰਜੀਵ ਕੁਮਾਰ ਤਾਇਲ, ਕਰਮਜੀਤ ਸਿੰਘ ਬੱਬੀ, ਸੁਰਿੰਦਰਪਾਲ ਨੱਥਾ, ਗੁਰਮੇਲ ਸਿੰਘ ਬਾਠ, ਕਰਮਜੀਤ ਕੌਰ, ਪਰਦੀਪ ਕੁਮਾਰ ਸ਼ਰਮਾ, ਪਵਨ ਕੁਮਾਰ, ਧਰਮਵੀਰ ਪਰਜਾਪਤੀ, ਪ੍ਰੀਤਮ ਭਾਰਦਵਾਜ, ਸੁਖਦੀਪ ਕੌਰ (ਸੁਖੀ ਭੇਖਾ), ਸੰਜੀਵ ਕੁਮਾਰ ਲੱਡੂ, ਰੁਪਿੰਦਰ ਕੌਰ ਵਾਂਦਰ, ਅਮਨਦੀਪ ਕੌਰ ਬੁੱਟਰ, ਦਲਜੀਤ ਦੇਵ ਦਾਰਾਪੁਰ, ਜਗਦੀਪ ਸੀਰਾ ਲੰਢੇਕੇ, ਨਵਲ ਸੂਦ, ਪਰਮਿੰਦਰ ਸਿੰਘ ਸੈਂਭੀ, ਸੋਮ ਨਾਥ ਬਾਂਸਲ, ਰਾਜਵਿੰਦਰ ਕੌਰ ਠੱਠੀ ਭਾਈ, ਲਖਵੀਰ ਸਿੰਘ ਸੋਨੀ ਭੱਟੀ ਨੂੰ ਨਿਯੁਕਤ ਕੀਤਾ ਗਿਆ ਹੈ। ਇਸਤੋਂ ਇਲਾਵਾ ਭਾਜਪਾ ਦੇ ਮਹੱਤਵਪੂਰਨ ਸੈੱਲਾਂ ਵਿਚ ਜ਼ਿਲ੍ਹਾ ਲੀਗਲ ਸੈੱਲ ਦਾ ਕਨਵੀਨਰ ਐਡਵੋਕੇਟ ਨਿਸ਼ਾਂਤ ਕੌਸ਼ਿਕ ਅਤੇ ਕੋ-ਕਨਵੀਨਰ ਐਡਵੋਕੇਟ ਲਵਿਸ਼ ਤਾਇਲ, ਜ਼ਿਲ੍ਹਾ ਹੈਲਥ ਅਤੇ ਮੈਡੀਕਲ ਸੈਲ ਦਾ ਕਨਵੀਨਰ ਡਾ. ਸੰਜੀਵ ਮਿੱਤਲ, ਜ਼ਿਲ੍ਹਾ ਪ੍ਰੋਫੈਸ਼ਨਲ ਸੈੱਲ ਦਾ ਕਨਵੀਨਰ ਡਾ. ਰਮਿੰਦਰ ਸ਼ਰਮਾ, ਜ਼ਿਲ੍ਹਾ ਅਧਿਆਪਕ ਸੈੱਲ ਦਾ ਕਨਵੀਨਰ ਜਸਪਾਲ ਸਿੰਘ ਔਲਖ ਅਤੇ ਕੋ-ਕਨਵੀਨਰ ਹਰਵਿੰਦਰ ਸਿੰਘ ਧਾਲੀਵਾਲ ਨੂੰ ਨਿਯੁਕਤ ਕੀਤਾ ਗਿਆ ਹੈ। ਡਾ. ਹਰਜੋਤ ਕਮਲ ਨੇ ਕਿਹਾ ਕਿ ਜਲਦ ਹੀ ਰਹਿੰਦਿਆਂ ਬਾਕੀ ਸੂਚੀਆਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ ਅਤੇ ਕਿਸੇ ਵੀ ਵਰਕਰ ਨੂੰ ਮਾਣ-ਸਨਮਾਨ ਦੇਣ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।