ਡਾਇਰੈਕਟਰ ਜਗਜੀਤ ਬਾਵਰਾ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ
ਉੱਘੇ ਵਿਰਸਾ ਅਤੇ ਸਟੇਟ ਐਵਾਰਡੀ
Publish Date: Wed, 18 Mar 2026 04:11 PM (IST)
Updated Date: Thu, 19 Mar 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਘਾਪੁਰਾਣਾ: ਉੱਘੇ ਵਿਰਸਾ ਅਤੇ ਸਟੇਟ ਐਵਾਰਡੀ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਵੱਲੋਂ ਪੰਜਾਬੀ ਮਾਂ ਬੋਲੀ ਦੇ ਡਾਇਰੈਕਟਰ ਪ੍ਰਵਾਸੀ ਭਾਰਤੀ ਸਾਹਿਤਕਾਰ ਜਗਜੀਤ ਸਿੰਘ ਬਾਵਰਾ/ਮਲਕੀਤ ਕੌਰ ਬਾਵਰਾ ਨੂੰ ਆਪਣੀਆਂ ਵਿਰਸੇ ਨਾਲ ਸਬੰਧਤ ਪੁਸਤਕਾਂ, ਵਿਰਸੇ ਦੀ ਲੋਅ, ਵਿਰਸੇ ਦੀ ਖੁਸ਼ਬੋ, ਵਿਰਸੇ ਦੀ ਸੌਗਾਤ, ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ, ਵਿਰਸੇ ਦੀਆਂ ਪੌਣਾਂ, ਵਿਰਸੇ ਦੇ ਰਾਗ ਅਤੇ ਸਾਡਾ ਵਿਰਸਾ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ। ਇਸ ਮੌਕੇ ਜਗਜੀਤ ਸਿੰਘ ਬਾਵਰਾ ਮਲਕੀਤ ਕੌਰ ਬਾਵਰਾ ਵੱਲੋਂ ਸਾਡੇ ਪੁਰਖਿਆਂ ਵੇਲੇ ਦੇ ਚੱਲਦੇ ਆ ਰਹੇ ਅਮੀਰ ਸੱਭਿਆਚਾਰ ਵਿਰਸੇ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ ਅਤੇ ਅੱਜ ਦੇ ਪੱਛਮੀ ਸੱਭਿਆਚਾਰ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਲੇਖਕ ਜਸਵੀਰ ਸ਼ਰਮਾ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਚਾਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸੱਭਿਆਚਾਰ ਵਿਰਸੇ ਨਾਲ ਡਾਢਾ ਪਿਆਰ ਹੈ ਜੋ ਵਿਰਸੇ ਨਾਲ ਸਬੰਧਤ 7 ਕਿਤਾਬਾਂ ਲੋਕ ਕਚਹਿਰੀ ਵਿਚ ਸਨਮੁਖ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਕ ਲੇਖਕ ਨੂੰ ਇਸ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਕਿ ਕੋਈ ਚਾਲੀ ਪੰਜਾਹ ਸਾਲ ਤੋਂ ਵਿਦੇਸ਼ਾਂ ਦੀ ਧਰਤੀ ’ਤੇ ਵਸੇ ਬਾਈ ਜਗਜੀਤ ਸਿੰਘ ਬਾਵਰਾ ਵਰਗੀ ਸ਼ਖ਼ਸੀਅਤ ਜਿਨ੍ਹਾਂ ਨੇ ਇਹ ਪੁਸਤਕਾਂ ਉਚੇਚੇ ਤੌਰ ’ਤੇ ਮੰਗ ਕੇ ਲਈਆਂ ਹਨ। ਇਸ ਮੌਕੇ ਇਲਾਕੇ ਦੇ ਵਿਅੰਗਾਤਮਕ ਸਾਹਿਤਕਾਰ ਡਾ. ਸਾਧੂ ਰਾਮ ਲੰਗੇਆਣਾ, ਗੁਰਜੰਟ ਸਿੰਘ ਲੰਡੇ, ਕੰਵਲਜੀਤ ਭੋਲਾ ਲੰਡੇ, ਸੰਦੀਪ ਕੁਮਾਰ ਸੋਨੀ ਸ਼ਰਮਾ, ਮਨਪ੍ਰੀਤ ਮੀਨਾ ਰਾਣੀ, ਪੋਤਰਾ ਰੋਹਿਤ ਸ਼ਰਮਾ ਅਤੇ ਪੋਤਰੀ ਅਰਸ਼ਦੀਪ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।