ਡਾ. ਜੀਡੀ ਗੁਪਤਾ ਪ੍ਰਿੰਸੀਪਲ ਆਫ਼ ਦਿ ਈਅਰ ਨਾਲ ਸਨਮਾਨਿਤ
ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ
Publish Date: Sun, 01 Mar 2026 06:05 PM (IST)
Updated Date: Mon, 02 Mar 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਵਿਚ ਕੰਮ ਕਰਦੇ ਡਾ. ਜੀਡੀ ਗੁਪਤਾ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਆਯੋਜਿਤ ਸੁਸਾਇਟੀ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਦੁਆਰਾ ਆਯੋਜਿਤ 15ਵੀਂ ਅੰਤਰਰਾਸ਼ਟਰੀ ਕਾਨਫਰੰਸ ਅਤੇ ਪ੍ਰਦਰਸ਼ਨੀ ਵਿਚ ਪ੍ਰਿੰਸੀਪਲ ਆਫ਼ ਦ ਈਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਐੱਸਪੀਆਰ ਦੇ ਰਾਸ਼ਟਰੀ ਸਕੱਤਰ ਡਾ. ਉਪੇਂਦਰ ਨਾਗੈਚ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਕਾਰਜਕਾਰੀ ਡੀਨ ਡਾ. ਮੋਨਿਕਾ ਗੁਲਾਟੀ ਅਤੇ ਮੌਜੂਦ ਹੋਰ ਮਹਿਮਾਨਾਂ ਨੇ ਦਿੱਤਾ। ਡਾ. ਗੁਪਤਾ ਨੂੰ ਪਹਿਲਾਂ ਵੀ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਏਪੀਟੀਆਈ ਵੱਲੋਂ ਸਰਵੋਤਮ ਪ੍ਰਿੰਸੀਪਲ ਪੁਰਸਕਾਰ, ਆਈਐੱਸਟੀਈ ਵੱਲੋਂ ਸਰਵੋਤਮ ਅਧਿਆਪਕ ਪੁਰਸਕਾਰ ਅਤੇ ਕਈ ਹੋਰ ਪੁਰਸਕਾਰ ਸ਼ਾਮਲ ਹਨ। ਡਾ. ਗੁਪਤਾ ਹੁਣ ਤੱਕ 30 ਪੇਸ਼ੇਵਰ ਕਿਤਾਬਾਂ, 200 ਤੋਂ ਵੱਧ ਖੋਜ ਅਤੇ ਸਮੀਖਿਆ ਪੱਤਰ, 20 ਪੀਐਚ.ਡੀ. ਦਾ ਮਾਰਗਦਰਸ਼ਨ ਕੀਤਾ ਹੈ। ਇਸ ਦੇ ਨਾਲ ਉਨ੍ਹਾਂ ਨੇ 110 ਐੱਮ ਫਾਰਮ ਪੋਸਟ ਗ੍ਰੈਜੂਏਟਾਂ ਦਾ ਮਾਰਗਦਰਸ਼ਨ ਵੀ ਕੀਤਾ ਹੈ। ਡਾ. ਗੁਪਤਾ ਪਿਛਲੇ ਤਿੰਨ ਦਹਾਕਿਆਂ ਤੋਂ ਫਾਰਮੇਸੀ ਪੇਸ਼ੇਵਰਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਆਈਐੱਸਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਜੀਐੱਸ ਸ਼ਰਮਾ ਨੇ ਡਾ. ਜੀਡੀ ਗੁਪਤਾ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।