ਨਜ਼ਰਬੰਦ ਕੀਤੇ ਆਗੂਆਂ ਨੇ ਕੀਤੀ ਸਰਕਾਰ ਦੀ ਨਿਖੇਧੀ
ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ
Publish Date: Mon, 16 Feb 2026 03:49 PM (IST)
Updated Date: Tue, 17 Feb 2026 04:01 AM (IST)
ਅਵਤਾਰ ਸਿੰਘ, ਪੰਜਾਬੀ ਜਾਗਰਣ, ਅਜੀਤਵਾਲ : ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪਿੰਡ ਕਿਲੀ ਚਾਹਲਾਂ ਵਿਖੇ ਹੋ ਰਹੀ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਪੱਧਰੀ ਰੈਲੀ ਦੀ ਕਾਰਵਾਈ ਵਿਚ ਵਿਰੋਧ ਪ੍ਰਦਰਸ਼ਨ ਤੋਂ ਘਬਰਾਏ ਹੋਏ ਪ੍ਰਸ਼ਾਸਨ ਵੱਲੋਂ ਕਿਸਾਨ ਆਗੂ ਵਰਕਰ ਘਰਾਂ ਵਿਚ ਨਜ਼ਰਬੰਦ ਕੀਤੇ ਗਏ। ਜਿਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਰਗਰਮ ਵਰਕਰ ਗੁਰਭਿੰਦਰ ਸਿੰਘ ਕੋਕਰੀ ਨੂੰ ਵੀ ਰਾਤ 8 ਵਜੇ ਤੋਂ ਲੈ ਕੇ ਘਰ ਅੰਦਰ ਨਜ਼ਰਬੰਦ ਕੀਤਾ ਗਿਆ ਹੈ ਜਦੋਂ ਕਿ ਉਗਰਾਹਾਂ ਜਥੇਬੰਦੀ ਦਾ ਵਿਰੋਧ ਦਾ ਕੋਈ ਪ੍ਰੋਗਰਾਮ ਵੀ ਨਹੀਂ ਹੈ, ਇਸ ਦੇ ਬਾਵਜੂਦ ਵੀ ਪੁਰਾਣੀਆਂ ਲਿਸਟਾਂ ਦੇ ਹਵਾਲੇ ਨਾਲ ਗੁਰਭਿੰਦਰ ਸਿੰਘ ਨੂੰ ਘਰ ਵਿਚ ਹੀ ਨਜ਼ਰ ਬੰਦ ਕਰਨ ਲਈ ਮੁਲਾਜ਼ਮ ਲਾਏ ਗਏ। ਇਸ ਮੌਕੇ ਗੁਰਭਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਰੇ ਅੱਜ ਦੇ ਸਾਰੇ ਕੰਮ ਨਜ਼ਰਬੰਦੀ ਕਾਰਨ ਰੋਕ ਦਿੱਤੇ ਗਏ ਹਨ ਜੋ ਕਿ ਲੋਕਤੰਤਰਕ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਪ੍ਰਬੰਧ ਦੁਬਾਰਾ ਕਾਨੂੰਨ ਹੱਥ ਵਿਚ ਲਿਆ ਗਿਆ ਹੈ। ਬੇਕਸੂਰ ਨਾਗਰਿਕਾਂ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਨਜਾਇਜ਼ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਾਰਵਾਈ ਲਈ ਮੈਂ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਾ ਹਾਂ।