ਫੁੱਟਬਾਲ ਚੈਂਪੀਅਨਸ਼ਿਪ ਦਾ ਪੋਸਟਰ ਜਾਰੀ ਕੀਤਾ
ਡਿਪਟੀ ਕਮਿਸ਼ਨਰ ਮੋਗਾ ਸਾਗਰ
Publish Date: Fri, 16 Jan 2026 03:23 PM (IST)
Updated Date: Sat, 17 Jan 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਅਤੇ ਪੁਲਿਸ ਸੁਪਰਡੈਂਟ ਸੰਦੀਪ ਸਿੰਘ ਮੰਡ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਤੋਂ 15 ਫ਼ਰਵਰੀ ਤੱਕ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਵਿਚ ਕਰਵਾਈ ਜਾ ਰਹੀ ਵਿਸ਼ਵ ਪੱਧਰੀ ਫੁੱਟਬਾਲ ਚੈਂਪੀਅਨਸ਼ਿੱਪ ਦਾ ਪੋਸਟਰ ਜਾਰੀ ਕੀਤਾ। ਖੇਡ ਪ੍ਰੇਮੀ ਗਗਨ ਕੋਕਰੀ ਨੇ ਦੱਸਿਆ ਕਿ ਇਸ ਚੈਂਪੀਅਨਸ਼ਿੱਪ ਵਿਚ ਦੱਖਣੀ ਭਾਰਤ, ਪੂਰਬੀ ਭਾਰਤ, ਉੱਤਰੀ ਭਾਰਤ ਅਤੇ ਅਫ਼ਰੀਕਾ ਦੇ 16 ਕਲੱਬ ਹਿੱਸਾ ਲੈ ਰਹੇ ਹਨ ਜੋ ਕਿ ਫੁੱਟਬਾਲ ਪ੍ਰੇਮੀਆਂ ਲਈ ਇਕ ਤੋਹਫ਼ਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਅਤੇ ਪੁਲਿਸ ਸੁਪਰਡੈਂਟ ਸੰਦੀਪ ਸਿੰਘ ਮੰਡ ਨੇ ਖਿਡਾਰੀਆਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਫੁੱਟਬਾਲ ਚੈਂਪੀਅਨਸ਼ਿੱਪ ਦੇ ਪ੍ਰਬੰਧਕਾਂ ਨੂੰ ਆਉਣ ਵਾਲੀ ਚੈਂਪੀਅਨਸ਼ਿੱਪ ਲਈ ਸ਼ੁੱਭਕਾਮਨਾਵਾਂ ਦਿੱਤੀਆਂ।