ਕੱਚੇ ਰਸਤੇ ਨੂੰ ਪੱਕਾ ਕਰਨ ਲਈ ਦਿੱਤਾ ਮੰਗ ਪੱਤਰ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ
Publish Date: Thu, 09 Apr 2026 03:34 PM (IST)
Updated Date: Fri, 10 Apr 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵੱਲੋਂ ਸੂਬਾ ਆਗੂ ਲਖਵੀਰ ਸਿੰਘ ਜੰਗ ਦੌਧਰ ਤੇ ਪੰਚਾਇਤ ਦੌਧਰ ਸ਼ਰਕੀ ਅਤੇ ਪੰਚਾਇਤ ਦੌਧਰ ਗਰਬੀ ਅਤੇ ਬਾਬਾ ਜਗਦੇਵ ਸਿੰਘ ਦੀ ਅਗਵਾਈ ਵਿਚ ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿਚ ਦੌਧਰ ਪੁੱਲ ਤੋਂ ਲੈ ਕੇ ਬੱਧਨੀ ਪੁੱਲ ਤੱਕ ਰਸਤੇ ਨੂੰ ਪੱਕਾ ਕਰਨ ਤਾਂ ਕਿ ਜੋ ਪਿੰਡ ਦੌਧਰ ਨੂੰ ਹਸਪਤਾਲ ਅਤੇ ਥਾਣਾ ਬੱਧਨੀ ਕਲਾਂ ਆਉਣ ਜਾਣ ਵਿਚ ਸਮਾਂ ਘੱਟ ਲੱਗੇ। ਉਨ੍ਹਾਂ ਕਿਹਾ ਕਿ ਕਈ ਵਾਰੀ ਸੀਰੀਅਸ ਮਰੀਜ਼ ਨੂੰ ਹਸਪਤਾਲ ਆਉਣ ’ਤੇ ਸਮਾਂ ਲੱਗ ਜਾਂਦਾ ਹੈ ਜੋ ਜਾਨੀ ਨੁਕਸਾਨ ਵੀ ਹੋ ਜਾਂਦਾ, ਇਸ ਕਰਕੇ ਇਸ ਰਸਤੇ ਨੂੰ ਪੱਕਿਆਂ ਕੀਤਾ ਜਾਵੇ ਤਾਂ ਜੋ ਕੋਈ ਅਣਸੁਖ਼ਾਵੀਂ ਘਟਨਾ ਨਾ ਵਾਪਰੇ ਅਤੇ ਹਜ਼ਾਰਾਂ ਹੀ ਆਉਣ ਜਾਣ ਵਾਲਿਆਂ ਨੂੰ ਸੌਖਾ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਗੜੇਮਾਰੀ ਦੌਰਾਨ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਹੈ ਤਾਂ ਕਿ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਹੋਏ ਨੁਕਸਾਨ ਦੀ ਭਰਵਾਈ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਦੱਦਾਹੂਰ, ਰਾਜੂ ਪੱਤੋ, ਬਲਜਿੰਦਰ ਸਿੰਘ ਕਿਸ਼ਨਪੁਰਾ, ਅਜਮੇਰ ਸਿੰਘ, ਧਰਮ ਸਿੰਘ, ਕਾਲਾ ਸਿੰਘ, ਦਰਵਾਰ ਸਿੰਘ, ਬਲਵੀਰ ਸਿੰਘ ਕਿਸ਼ਨਪੁਰਾ, ਕਰਮਜੀਤ ਸਿੰਘ, ਸਤਨਾਮ ਸਿੰਘ ਰਾਮ, ਗੁਰਮੀਤ ਸਿੰਘ, ਸੇਮਾ ਸਿੰਘ ਮੱਲੀ, ਬਲਜੀਤ ਸਿੰਘ, ਸੁਖਜੀਤ ਸਿੰਘ ਦੌਧਰ, ਗੁਰਦੀਪ ਸਿੰਘ, ਇਕਬਲ ਸਿੰਘ ਮੀਨੀਆ, ਪੰਚ ਚਮਕੌਰ ਸਿੰਘ, ਪੰਚ ਹਰਜੀਤ ਸਿੰਘ, ਦੌਧਰ ਸੁਖਰਾਜ ਸਿੰਘ ਦੱਦਾਹੂਰ, ਗਿਆਨ ਸਿੰਘ ਬੁੱਟਰ, ਬਾਬਾ ਜਗਦੇਵ ਸਿੰਘ ਆਦਿ ਕਿਸਾਨ ਮੌਜੂਦ ਸਨ।