ਅਜੀਤ ਸਿੰਘ ਮਨੇਸ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ
ਪਿਛਲੇ ਦਿਨੀਂ ਗੁਰਪ੍ਰੀਤ ਸਿੰਘ ਮਨੇਸ
Publish Date: Sun, 22 Mar 2026 03:53 PM (IST)
Updated Date: Mon, 23 Mar 2026 04:02 AM (IST)
ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ: ਪਿਛਲੇ ਦਿਨੀਂ ਗੁਰਪ੍ਰੀਤ ਸਿੰਘ ਮਨੇਸ ਦੇ ਸਤਿਕਾਰਯੋਗ ਪਿਤਾ ਅਜੀਤ ਸਿੰਘ ਮਨੇਸ ਦੇ ਅਕਾਲ ਚਲਾਣਾ ਕਰ ਗਏ ਸਨ, ਜਿਸ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਸੱਜਣ-ਮਿੱਤਰਾਂ ਅਤੇ ਇਲਾਕਾ ਵਾਸੀਆਂ ਵਿਚ ਗਹਿਰਾ ਦੁੱਖ ਅਤੇ ਸ਼ੋਕ ਪਾਇਆ ਜਾ ਰਿਹਾ ਹੈ। ਇਸ ਦੁਖ਼ਦਾਈ ਘੜੀ ਵਿਚ ਪ੍ਰਸਿੱਧ ਕਿਸਾਨ ਆਗੂ ਰਣਬੀਰ ਸਿੰਘ ਖਹਿਰਾ ਤਲਵੰਡੀ ਨੌ ਬਹਾਰ ਨੇ ਆਪਣੇ ਸਾਥੀਆਂ ਸਮੇਤ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਗੁਰਪ੍ਰੀਤ ਸਿੰਘ ਮਨੇਸ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪੂਰੀ ਤਰ੍ਹਾਂ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਹਰ ਸੰਭਵ ਸਹਾਇਤਾ ਲਈ ਤਿਆਰ ਹਨ। ਇਸ ਮੌਕੇ ਰਣਬੀਰ ਸਿੰਘ ਖਹਿਰਾ ਨੇ ਕਿਹਾ ਕਿ ਅਜੀਤ ਸਿੰਘ ਮਨੇਸ ਇਕ ਸਾਫ-ਸੁਥਰੇ ਚਰਿਤਰ ਵਾਲੇ, ਨਿਮਰ ਸੁਭਾਵ ਅਤੇ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸਨ। ਇਸ ਮੌਕੇ ਹਾਜ਼ਰ ਹੋਏ ਹੋਰ ਸਾਥੀਆਂ ਨੇ ਵੀ ਅਜੀਤ ਸਿੰਘ ਮਨੇਸ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਦ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਜੀਵੰਤ ਰਹੇਗੀ। ਇਸ ਮੌਕੇ ਗੁਰਜੰਟ ਸਿੰਘ ਬਾਜੇਕੇ, ਜੱਜ ਸਿੰਘ ਮਨੇਸ, ਜਸ਼ਨ ਸਿੰਘ ਸਿੱਧੂ ਦੋਲੇਵਾਲਾ ਅਤੇ ਜਗਤਾਰ ਸਿੰਘ ਆਦਿ ਹਾਜ਼ਰ।