ਦਸਮੇਸ਼ ਪਾਰਕ ’ਚ ਵਿਸਾਖੀ ਦਿਹਾੜਾ 14 ਅਪ੍ਰੈਲ ਨੂੰ
ਦਸਮੇਸ਼ ਪਾਰਕ ਵੈੱਲਫੇਅਰ ਕਲੱਬ ਮੋਗਾ ਦੀ
Publish Date: Thu, 09 Apr 2026 03:29 PM (IST)
Updated Date: Fri, 10 Apr 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਦਸਮੇਸ਼ ਪਾਰਕ ਵੈੱਲਫੇਅਰ ਕਲੱਬ ਮੋਗਾ ਦੀ ਮੀਟਿੰਗ ਹਰਜਿੰਦਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਦਸਮੇਸ਼ ਪਾਰਕ ਵਿਖੇ ਹੋਈ, ਜਿਸ ਵਿਚ ਸਭ ਦੀ ਸਹਿਮਤੀ ਨਾਲ ਦਸਮੇਸ਼ ਪਾਰਕ ਮੋਗਾ ਵਿਚ ਹਰੇਕ ਸਾਲ ਦੀ ਤਰ੍ਹਾਂ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ। 14 ਅਪ੍ਰੈਲ ਦਿਨ ਮੰਗਲਵਾਰ ਨੂੰ ਦਸਮੇਸ਼ ਪਾਰਕ ਦਸਮੇਸ਼ ਨਗਰ ਗਲੀ ਨੰਬਰ 10 ਮੋਗਾ ਵਿਚ ਸ਼ਾਮ ਨੂੰ 05.00 ਵਜੇ ਜਸਵੀਰ ਸਿੰਘ ਦੇ ਸ਼ੇਰਪੁਰੀ ਕਵੀਸ਼ਰੀ ਜਥੇ ਵੱਲੋਂ ਦੀਵਾਨ ਸਜਾਏ ਜਾਣਗੇ ਅਤੇ ਸਮਾਪਤੀ ’ਤੇ ਜਲੇਬੀਆਂ ਦੇ ਲੰਗਰ ਵਰਤਾਏ ਜਾਣਗੇ। ਸਾਰੀ ਸੰਗਤ ਨੂੰ ਹੁੰਮਹੁਮਾ ਕੇ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਮੀਟਿੰਗ ਵਿਚ ਰਸ਼ਪਾਲ ਸਿੰਘ, ਨਛੱਤਰ ਸਿੰਘ, ਹਰਜੀਤ ਸਿੰਘ, ਸੁਖਵੰਤ ਸਿੰਘ, ਇਕਬਾਲ ਸਿੰਘ, ਵਿਕਰਮ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਜਗਦੀਪ ਸਿੰਘ, ਹਰਭਜਨ ਸਿੰਘ, ਹਰਿੰਦਰ ਸਿੰਘ, ਜਸਵੰਤ ਸਿੰਘ, ਦਰਸ਼ਨ ਸਿੰਘ, ਲੱਖਾ ਸਿੰਘ, ਮੱਖਣ ਸਿੰਘ, ਬਸੰਤ ਸਿੰਘ, ਜਗਦੇਵ ਸਿੰਘ, ਹਰਨੇਕ ਸਿੰਘ, ਸੁਖਪਾਲ ਸਿੰਘ, ਜਗਤਾਰ ਸਿੰਘ, ਸ਼ੇਰ ਸਿੰਘ, ਅਮਰ ਸਿੰਘ, ਮੇਜਰ ਸਿੰਘ ਅਤੇ ਨਰੰਜਣ ਸਿੰਘ ਨੇ ਸ਼ਮੂਲੀਅਤ ਕੀਤੀ।