ਦਸਮੇਸ਼ ਪਬਲਿਕ ਸਕੂਲ ਬਣਿਆ ਪਹਿਲੀ ਪਸੰਦ
ਸਾਢੇ ਚਾਰ ਦਹਾਕਿਆਂ ਤੋਂ ਸਿੱਖ਼ਿਆ
Publish Date: Thu, 26 Mar 2026 03:51 PM (IST)
Updated Date: Fri, 27 Mar 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਸਾਢੇ ਚਾਰ ਦਹਾਕਿਆਂ ਤੋਂ ਸਿੱਖ਼ਿਆ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਛੋਹ ਰਹੀ ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਸੂਝਵਾਨ ਮਾਪਿਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ। ਇਸ ਦਾ ਮੁੱਖ ਕਾਰਨ ਹੈ ਕਿ ਵਾਜ਼ਬ ਫ਼ੀਸ ਉਪਰ ਅੰਗਰੇਜ਼ੀ ਮੀਡੀਅਮ ਵਿਚ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਨੈਤਿਕ ਸਿੱਖਿਆ ਅਤੇ ਚੰਗੇ ਸੰਸਕਾਰਾਂ ਦੇ ਸੰਚਾਰ ਸਦਕਾ ਬੱਚਿਆਂ ਨੂੰ ਚੰਗੇ ਨਾਗਰਿਕ ਵਜੋਂ ਸਿਰਜਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਸਕੂਲ ਵਿਚ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਸਟਰੀਮਾਂ ਦੀ ਵਧੀਆ ਪੜ੍ਹਾਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਚੰਗੀ ਸਿੱਖਿਆ ਤੇ ਸੰਸਕਾਰਾਂ ਦੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਭਵਿੱਖ ਦੇ ਚੰਗੇ ਰੁਜ਼ਗਾਰ ਦੇ ਮੌਕਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ। ਸਦਾਚਾਰਕ ਗੁਣ, ਆਤਮ ਵਿਸ਼ਵਾਸ ਅਤੇ ਗੌਰਵਮਈ ਵਿਰਾਸਤ ਨਾਲ ਜੋੜਣ ਸਦਕਾ ਇੱਥੋਂ ਸਿੱਖਿਆ ਹਾਸਿਲ ਕਰਨ ਵਾਲੇ ਵਿਦਿਆਰਥੀ ਭਵਿੱਖ ਦੀਆਂ ਚੁਣੌਤੀਆਂ ਨਾਲ ਜੂਝਣ ਦੇ ਸਮਰੱਥ ਬਣਦੇ ਹਨ। ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ਰਾਹੀਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੰਸਥਾ ਪੂਰੀ ਤਰ੍ਹਾਂ ਵਚਨਬੱਧ ਹੈ। ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਦੀ ਸੁਚੱਜੀ ਰਹਿਨੁਮਾਈ ਸਦਕਾ ਸਕੂਲ ਦਾ ਸਮੁੱਚਾ ਕਾਬਲ, ਸੁਹਿਰਦ ਤੇ ਮਿਹਨਤੀ ਸਟਾਫ਼ ਬੱਚਿਆਂ ਨੂੰ ਤਰਾਸ਼ਣ ਲਈ ਆਪਣੀ ਪੂਰੀ ਵਾਹ ਲਗਾ ਰਿਹਾ ਹੈ। ਸ਼ਾਨਦਾਰ ਨਤੀਜੇ ਅਤੇ ਬੋਰਡ ਪ੍ਰੀਖ਼ਿਆਵਾਂ ਵਿਚ ਹਾਸਲ ਕੀਤੀਆਂ ਮੈਰਿਟਾਂ ਅਦਾਰੇ ਦੀ ਮਾਣਮੱਤੀ ਕਾਰਗੁਜ਼ਾਰੀ ਦਾ ਪ੍ਰਮਾਣ ਪੇਸ਼ ਕਰਦੀਆਂ ਹਨ। ਇਵੇਂ ਖੇਡਾਂ ਵਿਚ ਸਟੇਟ ਅਤੇ ਨੈਸ਼ਨਲ ਪੱਧਰ ਤੱਕ ਦੀਆਂ ਪ੍ਰਾਪਤੀਆਂ ਸੰਸਥਾ ਦਾ ਮਾਣ ਬਣ ਚੁੱਕੀਆਂ ਹਨ। ਅਜਿਹੀਆਂ ਫਖ਼ਰਯੋਗ ਪ੍ਰਾਪਤੀਆਂ ਸਦਕਾ ਸਕੂਲ ਨੂੰ ਦੋ ਵਾਰ ਫੈਪ ਨੈਸ਼ਨਲ ਅਵਾਰਡ ਮਿਲ ਚੁੱਕੇ ਹਨ। ਸਕੂਲ ਦੇ ਪ੍ਰਬੰਧਕਾਂ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਅੱਧੀ ਦਰਜਨ ਅਧਿਆਪਕਾਂ ਨੂੰ ਵੱਕਾਰੀ ਸੰਸਥਾਵਾਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਬੈਸਟ ਅਵਾਰਡ ਮਿਲ ਚੁੱਕੇ ਹਨ। ਸੰਸਥਾ ਦਾ ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਸਰਵੋਤਮ ਯੂਨਿਟ ਦਾ ਰਾਜ ਪੱਧਰੀ ਐਵਾਰਡ ਰੂਪੀ ਸਨਮਾਨ ਹਾਸਲ ਕਰ ਚੁੱਕਿਆ ਹੈ। ਇਸ ਤਰ੍ਹਾਂ ਸਕੂਲ ਦੀਆਂ ਵੱਖ ਵੱਖ ਖ਼ੇਤਰਾਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਦੀ ਬਹੁਤ ਲੰਬੀ ਲੜੀ ਹੈ। ਇਥੋਂ ਸਿੱਖਿਆ ਗ੍ਰਹਿਣ ਕਰ ਚੁੱਕੇ ਅਣਗਿਣਤ ਹੋਣਹਾਰ ਨੌਜਵਾਨ ਦੇਸ਼-ਵਿਦੇਸ਼ ਵਿਚ ਸਨਮਾਨ ਯੋਗ ਰੁਤਬਿਆਂ ’ਤੇ ਸੇਵਾ ਨਿਭਾਉਣ ਸਦਕਾ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਿਆਰੀ ਸਿੱਖਿਆ ਸੰਸਥਾ ਦਾ ਮਿਸ਼ਨ ਅਤੇ ਵਿਜ਼ਨ ਹੈ ਤਾਂ ਕਿ ਅਜੋਕੇ ਗਲੋਬਲ ਯੁੱਗ ਵਿਚ ਸਾਡੇ ਬੱਚੇ ਸੰਸਥਾ, ਮਾਪਿਆਂ ਅਤੇ ਰਾਸ਼ਟਰ ਦਾ ਨਾਂਅ ਰੌਸ਼ਨ ਕਰਦੇ ਰਹਿਣ।