ਦਰਬਾਰ ਸੰਪ੍ਰਦਾਇ ਲੋਪੋਂ ਨੇ ਧਾਰਮਿਕ ਦੀਵਾਨ ਸਜਾਏ
ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ
Publish Date: Thu, 16 Apr 2026 04:46 PM (IST)
Updated Date: Fri, 17 Apr 2026 04:04 AM (IST)

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ, ਬੱਧਨੀ ਕਲਾਂ : ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਤ ਆਸ਼ਰਮ ਲੋਪੋਂ ਵਿਖੇ ਖ਼ਾਲਸਾ ਸਾਜਨਾ ਵਿਸਾਖੀ ਦੇ ਪਵਿੱਤਰ ਦਿਹਾੜੇ ਅਤੇ ਸੰਗਰਾਂਦ ਨੂੰ ਮੁੱਖ ਰੱਖਦਿਆਂ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਸੰਪ੍ਰਦਾਇ ਲੋਪੋਂ ਦੇ ਕਵੀਸ਼ਰੀ ਜਥਿਆਂ ਨੇ ਖ਼ਾਲਸਾ ਸਾਜਨਾ ਦਿਵਸ ਦਾ ਇਤਿਹਾਸਕ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸ਼ਬਦ ਕਥਾ ਕੀਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸਾ ਪੰਥ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਂਦਿਆਂ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਨੂੰ ਜੀਵਨ ’ਚ ਧਾਰਨ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋਂ, ਸੁਖਚੈਨ ਸਿੰਘ ਘੋਲੀਆ, ਗਿਆਨੀ ਰਜਿੰਦਰ ਸਿੰਘ ਛੱਜਾਂਵਾਲ, ਬਲਦੇਵ ਸਿੰਘ ਧਰਮਕੋਟ, ਤਾਰਾ ਸਿੰਘ ਰਸੂਲਪੁਰ, ਜਸਵਿੰਦਰ ਸਿੰਘ ਮੱਲ੍ਹੀ ਕੈਨੇਡਾ, ਇਕਬਾਲ ਸਿੰਘ ਮਾਣੂੰਕੇ, ਕੁਲਵੰਤ ਸਿੰਘ ਇਯਾਲੀ, ਦਰਸ਼ਨ ਸਿੰਘ ਪੰਡੋਰੀ, ਨਿਰਮਲ ਸਿੰਘ ਫਤਿਹਗੜ੍ਹ ਕੋਰੋਟਾਣਾ, ਕੁਲਵੰਤ ਸਿੰਘ ਰਸੂਲਪੁਰ, ਗੁਰਮੇਲ ਸਿੰਘ ਲੋਪੋਂ, ਪੂਰਨ ਸਿੰਘ, ਪਰਸ਼ਰਾਮ ਲੋਪੋਂ, ਗੁਰਚਰਨ ਸਿੰਘ, ਕਰਤਾਰ ਸਿੰਘ, ਸੁਰਜੀਤ ਸਿੰਘ, ਡਾ. ਅਜੀਤ ਸਿੰਘ, ਡਾ. ਬਿੱਲੂ ਸਿੰਘ, ਮਿਸਤਰੀ ਬਸੰਤ ਸਿੰਘ, ਸਰਪੰਚ ਦਰਸ਼ਨ ਸਿੰਘ, ਮੈਂਬਰ ਬੁੱਧ ਸਿੰਘ, ਮੈਂਬਰ ਗੁਰਮੀਤ ਸਿੰਘ ਲੋਪੋਂ, ਪ੍ਰੀਤਮ ਸਿੰਘ ਭੱਟੀ ਢੁੱਡੀਕੇ, ਅਮਰਜੀਤ ਸਿੰਘ ਦੌਲੋਂ, ਫੌਜੀ ਹਾਕਮ ਸਿੰਘ ਢੁੱਡੀਕੇ, ਤਾਰਾ ਸਿੰਘ ਮਾਨੋਚਾਹਲ, ਸਰਬਜੀਤ ਸਿੰਘ ਮੱਲ੍ਹਾ, ਮੰਦਰ ਸਿੰਘ ਭਦੌੜ, ਪ੍ਰਧਾਨ ਅਜਮੇਰ ਸਿੰਘ ਰਸੂਲਪੁਰ, ਕ੍ਰਿਸ਼ਨ ਸਿੰਘ, ਫੌਜੀ ਸਰੂਪ ਸਿੰਘ ਜਗਰਾਓਂ, ਦਰਸ਼ਨ ਸਿੰਘ ਜਗਰਾਓਂ, ਪ੍ਰਿਤਪਾਲ ਸਿੰਘ ਚੂਹੜਚੱਕ, ਜਸਪਾਲ ਸਿੰਘ ਰਾਏਕੋਟ, ਬੂਟਾ ਸਿੰਘ ਮੱਲ੍ਹਾ, ਮੈਂਬਰ ਬਲੌਰ ਸਿੰਘ ਲੱਖਾ, ਗੁਰਨਾਮ ਸਿੰਘ ਦੇਹੜਕੇ, ਸੈਕਟਰੀ ਸੁਖਦੇਵ ਸਿੰਘ ਘੋਲੀਆ, ਕੁਲਵੰਤ ਸਿੰਘ ਘੋਲੀਆ, ਹਰਦੀਪ ਸਿੰਘ ਬੁੱਟਰ, ਨੈਬ ਸਿੰਘ ਮੀਨੀਆਂ, ਜਸਵੀਰ ਸਿੰਘ ਉਮੈਦਪੁਰ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਰਾਜਵੀਰ ਸਿੰਘ ਧੂੜਕੋਟ, ਜਗਤਾਰ ਸਿੰਘ ਭੋਲਾ, ਬਲਦੇਵ ਸਿੰਘ ਢਿੱਲੋਂ, ਸੁਦਾਗਰ ਸਿੰਘ ਕਲਕੱਤਾ, ਬਲਵਿੰਦਰ ਸਿੰਘ ਮੀਨੀਆਂ, ਜਸਵੀਰ ਸਿੰਘ ਖੋਖਰ ਤੋਂ ਇਲਾਵਾ ਇਲਾਕੇ ਭਰ ਦੀਆ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਜਸ ਦਾ ਲਾਹਾ ਪ੍ਰਾਪਤ ਕੀਤਾ।