ਸੀਟੀ ਯੂਨੀਵਰਸਿਟੀ ਨੇ ਸੀਐੱਫਏ ਪ੍ਰੋਗਰਾਮ ਸ਼ੁਰੂ ਕੀਤਾ
ਸੀਟੀ ਯੂਨੀਵਰਸਿਟੀ ਨੇ ਐੱਸਐੱਸਈਆਈ
Publish Date: Mon, 23 Mar 2026 04:40 PM (IST)
Updated Date: Tue, 24 Mar 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਸੀਟੀ ਯੂਨੀਵਰਸਿਟੀ ਨੇ ਐੱਸਐੱਸਈਆਈ ਦੇ ਸਹਿਯੋਗ ਨਾਲ ਇਕ ਨਵਾਂ ਇਕਿੱਠਾ ਪ੍ਰੋਗਰਾਮ ਬੀਬੀਏ/ਬੀਕਾਮ (ਸੀਐੱਫਏ) ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਦੀ ਵਿੱਤੀ ਜਾਣਕਾਰੀ ਅਤੇ ਮੁਹਾਰਤ ਦੇਣਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਸੀਐੱਫਏ ਲੈਵਲ 1 ਅਤੇ ਲੈਵਲ 2 ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨਾ ਹੈ। ਇਹ ਖ਼ਾਸ ਪਹਿਲ ਅਕਾਦਮਿਕ ਪੜ੍ਹਾਈ ਅਤੇ ਪ੍ਰੋਫ਼ੈਸ਼ਨਲ ਸਰਟੀਫਿਕੇਸ਼ਨ ਵਿਚਕਾਰ ਦੀ ਖਾਈ ਨੂੰ ਘਟਾਉਂਦੀ ਹੈ। ਇਸ ਸਹਿਯੋਗ ਦੇ ਤਹਿਤ ਐੱਸਐੱਸਈਆਈ ਵੱਲੋਂ ਬਣਾਇਆ ਗਿਆ। ਟ੍ਰੇਨਿੰਗ ਪ੍ਰੋਗਰਾਮ ਰੋਜ਼ਾਨਾ ਕਲਾਸਾਂ ਦੌਰਾਨ ਹੀ ਸੀਟੀਯੂ ਕੈਂਪਸ ਵਿਚ ਦਿੱਤਾ ਜਾਵੇਗਾ। ਤਜ਼ੁਰਬੇਕਾਰ ਟ੍ਰੇਨਰ ਕੈਂਪਸ ਵਿਚ ਮੌਜੂਦ ਰਹਿਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਲਗਾਤਾਰ ਮਾਰਗਦਰਸ਼ਨ, ਨਿੱਜੀ ਸਹਾਇਤਾ ਅਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਮਿਲੇਗੀ। ਸੀਐੱਫਏ ਦਾ ਪਾਠਕ੍ਰਮ ਅਕਾਦਮਿਕ ਢਾਂਚੇ ਵਿਚ ਸੁਚੱਜੇ ਤਰੀਕੇ ਨਾਲ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ’ਤੇ ਵਾਧੂ ਪੜ੍ਹਾਈ ਦਾ ਬੋਝ ਨਾ ਪਵੇ ਅਤੇ ਉਹ ਆਸਾਨੀ ਨਾਲ ਆਪਣੀ ਡਿਗਰੀ ਦੇ ਨਾਲ ਪ੍ਰੋਫੈਸ਼ਨਲ ਸਰਟੀਫ਼ਿਕੇਸ਼ਨ ਵੀ ਕਰ ਸਕਣ। ਅਕਾਦਮਿਕ ਉਤਕ੍ਰਿਸ਼ਟਤਾ ਦੇ ਨਾਲ ਨਾਲ ਐੱਸਐੱਸਈਆਈ ਵੱਲੋਂ ਖ਼ਾਸ ਪਲੇਸਮੈਂਟ ਸਹਾਇਤਾ ਵੀ ਦਿੱਤੀ ਜਾਵੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਫਾਇਨੈਂਸ ਸੈਕਟਰ ਵਿਚ ਵਧੀਆ ਕਰੀਅਰ ਬਣਾਉਣ ਦਾ ਮੌਕਾ ਮਿਲੇਗਾ। ਇਸ ਪ੍ਰੋਗਰਾਮ ਦੇ ਸ਼ੁੱਭ ਆਰੰਭ ਸਮੇਂ ਡਾ. ਪੰਕਜ ਜੈਨ, ਪ੍ਰੋ. ਡਾ. ਹਰਵਿੰਦਰ ਸਿੰਘ, ਡਾ. ਕਮਲਪ੍ਰੀਤ ਕੌਰ, ਮਨੀਸ਼ਾ ਸੂਦ ਅਤੇ ਦਿਕਸ਼ਾ ਤਨੇਜਾ ਮੌਜੂਦ ਸਨ। ਸਭ ਨੇ ਇਸ ਪਹਿਲ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨਾਲ ਸੰਵਾਦ ਵੀ ਕੀਤਾ। ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਸੀਟੀ ਯੂਨੀਵਰਸਿਟੀ ਵਿਚ ਅਸੀਂ ਹਮੇਸ਼ਾ ਉਦਯੋਗ ਦੇ ਅਨੁਸਾਰ ਸਿੱਖਿਆ ਦੇਣ ਲਈ ਵਚਨਬੱਧ ਹਾਂ ਜੋ ਵਿਦਿਆਰਥੀਆਂ ਨੂੰ ਗਲੋਬਲ ਪੱਧਰ ’ਤੇ ਸਮਰੱਥ ਬਣਾਉਂਦੀ ਹੈ। ਇਹ ਸਹਿਯੋਗ ਸਾਡੇ ਉਸ ਵਿਜ਼ਨ ਨੂੰ ਦਰਸਾਉਂਦਾ ਹੈ ਜਿਸ ਵਿਚ ਅਸੀਂ ਅਕਾਦਮਿਕ ਪ੍ਰੋਗਰਾਮਾਂ ਨਾਲ ਪ੍ਰੋਫੈਸ਼ਨਲ ਸਰਟੀਫ਼ਿਕੇਸ਼ਨ ਨੂੰ ਜੋੜ ਕੇ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੇ ਮਾਹੌਲ ਵਿਚ ਅੱਗੇ ਵਧਾਉਣਾ ਚਾਹੁੰਦੇ ਹਾਂ। ਰਜਿਸਟਰਾਰ ਸੰਜੇ ਖੰਡੂਰੀ ਨੇ ਕਿਹਾ ਇਹ ਇਕਿੱਠਾ ਪ੍ਰੋਗਰਾਮ ਉੱਚ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਵੱਲ ਇਕ ਮਹੱਤਵਪੂਰਨ ਕਦਮ ਹੈ, ਜਿਸ ਵਿਚ ਅਕਾਦਮਿਕ ਮਜ਼ਬੂਤੀ ਦੇ ਨਾਲ ਪ੍ਰੋਫੈਸ਼ਨਲ ਕਾਬਲੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕੈਂਪਸ ਵਿਚ ਬਣੇ ਟ੍ਰੇਨਿੰਗ ਪ੍ਰੋਗਰਾਮ ਅਤੇ ਖਾਸ ਮਾਰਗਦਰਸ਼ਨ ਨਾਲ ਵਿਦਿਆਰਥੀਆਂ ਨੂੰ ਸਿਧਾਂਤਕ ਅਤੇ ਵਿਹਾਰਕ ਦੋਵੇਂ ਤਰ੍ਹਾਂ ਦਾ ਗਿਆਨ ਮਿਲੇਗਾ, ਜੋ ਉਨ੍ਹਾਂ ਨੂੰ ਫਾਇਨਾਂਸ ਖ਼ੇਤਰ ਵਿਚ ਸਫ਼ਲ ਕਰੀਅਰ ਬਣਾਉਣ ਵਿਚ ਮਦਦ ਕਰੇਗਾ।