ਡਾ. ਮਾਣਿਕ ਮੈਮੋਰੀਅਲ ਕਾਲਜ ’ਚ ਮੁਕਾਬਲੇ ਕਰਵਾਏ
ਮਹਾਰਾਜਾ ਰਣਜੀਤ ਸਿੰਘ ਪੰਜਾਬ
Publish Date: Sun, 01 Mar 2026 04:33 PM (IST)
Updated Date: Mon, 02 Mar 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧਰਮਕੋਟ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਅਧੀਨ ਚੱਲ ਰਹੀ ਸੰਸਥਾ ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਵਿਖੇ ਵਿਭਾਗ ਮੁਖੀ ਤਨਵੀਰ ਕੌਰ ਅਤੇ ਮਨਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਬੀਤੇ ਦਿਨੀਂ ਕਾਲਜ ਵਿਚ ਸਿਰਜਨਾਤਮਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਕਹਾਣੀ ਲੇਖਨ, ਲੇਖ ਰਚਨਾ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਸ਼ਾਮਲ ਸਨ। ਸਿਰਜਨਾਤਮਕ ਰਚਨਾ ਲਈ ਵਿਸ਼ੇ ਮਾਂ, ਸਮਾਂ ਅਤੇ ਕਿਰਤ ਨਿਰਧਾਰਤ ਕੀਤੇ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬੀਏ, ਬੀਕਾਮ ਅਤੇ ਬੀਐੱਸਸੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸੁੰਦਰ ਲਿਖਾਈ ਪੰਜਾਬੀ ਵਿਚ ਪਹਿਲਾ ਸਥਾਨ ਰੀਤਿਕਾ ਸ਼ਰਮਾ ਬੀਏ, ਦੂਜਾ ਸਥਾਨ ਰਾਜਵੀਰ ਕੌਰ ਬੀਕਾਮ ਅਤੇ ਤੀਜਾ ਸਥਾਨ ਮਮਤਾ ਰਾਣੀ ਬੀਐੱਸਸੀ ਨੇ ਪ੍ਰਾਪਤ ਕੀਤਾ। ਸੁੰਦਰ ਲਿਖਾਈ ਅੰਗਰੇਜ਼ੀ ਵਿਚ ਪਹਿਲਾ ਸਥਾਨ ਨਵਜੋਤ ਕੌਰ ਬੀਐੱਸਸੀ, ਦੂਜਾ ਸਥਾਨ ਜਤਿਨ ਬੀਕਾਮ ਅਤੇ ਤੀਜਾ ਸਥਾਨ ਕੋਮਲਪ੍ਰੀਤ ਕੌਰ ਨੇ ਹਾਸਲ ਕੀਤਾ। ਕਹਾਣੀ ਲੇਖਨ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਭਸੀਰਤ ਕੌਰ ਬੀਕਾਮ) ਨੇ ਹਾਸਲ ਕੀਤਾ। ਲੇਖ ਰਚਨਾ ਵਿਚ ਪਹਿਲਾ ਸਥਾਨ ਕਣਨਜੀਤ ਕੌਰ ਬੀਐੱਸਸੀ, ਦੂਜਾ ਸਥਾਨ ਗੁਰਵਿੰਦਰ ਸਿੰਘ ਬੀਏ ਅਤੇ ਤੀਜਾ ਸਥਾਨ ਕੋਮਲਪ੍ਰੀਤ ਕੌਰ ਬੀਏ ਨੇ ਪ੍ਰਾਪਤ ਕੀਤਾ। ਅੰਤ ਵਿਚ ਅਰਵਿੰਦਰ ਸਿੰਘ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਇਨ੍ਹਾਂ ਮੁਕਾਬਲਿਆਂ ਵਿਚ ਕੁੱਲ 30 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਿਰਜਨਾਤਮਕ ਸੋਚ ਅਤੇ ਰਚਨਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨਾ ਸੀ।