ਸਮਾਜ ਸੇਵੀ ਅਧਿਆਪਕਾ ਕੰਵਲ ਸੰਧੂ ਦਾ ਸਨਮਾਨ
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ:)
Publish Date: Mon, 30 Mar 2026 05:40 PM (IST)
Updated Date: Tue, 31 Mar 2026 04:07 AM (IST)

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ: ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ:) ਮੋਗਾ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਦੂਸਰਾ “ਸਿਰਜਣਾ ਸ਼ਕਤੀ ਪੁਰਸਕਾਰ” ਸਮਾਗਮ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਕਰਵਾਇਆ ਗਿਆ। ਸਮਾਗਮ ਵਿਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਅਲਬਰਟਾ ਕੈਨੇਡਾ ਦੇ ਸਾਬਕਾ ਵਿਧਾਇਕ ਪੀਟਰ ਸੰਧੂ, ਪ੍ਰਸਿੱਧ ਸਾਹਿਤਕਾਰ ਅਤੇ ਆਲੋਚਕ ਡਾ. ਸੁਰਜੀਤ ਬਰਾੜ, ਸਾਬਕਾ ਐੱਸਡੀਐੱਮ ਉੱਘੇ ਸਾਹਿਤਕਾਰ ਹਰਚਰਨ ਸਿੰਘ ਸੰਧੂ, ਸੰਸਾਰ ਪੱਧਰ ’ਤੇ ਕੈਂਸਰ ਨੂੰ ਰੋਕਣ ਵਾਸਤੇ ਕੰਮ ਕਰਦੀ “ਰੋੋਕੋ ਕੈਂਸਰ” ਸੰਸਥਾ ਦੇ ਸੰਸਥਾਪਿਕ ਡਾ. ਕੁਲਵੰਤ ਸਿੰਘ ਧਾਲੀਵਾਲ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ, ਉੱਘੀ ਸਮਾਜ ਸੇਵਿਕਾ ਮਨਦੀਪ ਕੌਰ ਟਾਂਗਰਾਂ ਤੋਂ ਇਲਾਵਾ ਅਜੀਤਪਾਲ ਸਿੰਘ ਜ਼ਿਲ੍ਹਾ ਭਾਸ਼ਾ ਅਫ਼ਸਰ, ਮਨਧੀਰ ਮੰਨੂ ਸਿੰਘ, ਡਾ. ਵਰਿੰਦਰ ਕੌਰ, ਭਵਦੀਪ ਕੋਹਲੀ, ਪਰਮਜੀਤ ਕੌਰ ਪੰਮੀ, ਡਾ. ਅਮਰਜੋਤੀ ਮਾਂਗਟ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵੱਖ ਵਖ ਬੁਲਾਰਿਆਂ ਨੇ “ਅੱਗੇ ਵਧ ਰਹੀਆਂ ਔਰਤਾਂ, ਮੌਕੇ ਅਤੇ ਚੁਣੌਤੀਆਂ” ਵਿਸ਼ੇ ‘ਤੇ ਖੁੱਲ ਕੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਜਿੱਥੇ ਵੱਖ ਵੱਖ ਵਿਿਸ਼ਆਂ, ਵਿਭਾਗਾਂ, ਕੰਮਾਂ ਨਾਲ ਸੰਬੰਧਿਤ ਔਰਤਾਂ ਦਾ ਸਨਮਾਨ ਕੀਤਾ ਗਿਆ, ਉੱਥੇ ਹੀ ਮਾਹਲਾ ਕਲਾਂ ਦੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਸਮਾਜ ਸੇਵਿਕਾ ਅਧਿਆਪਕਾ ਕੰਵਲਪ੍ਰੀਤ ਸੰਧੂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੋ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਵਿਚ ਮਦਦ ਕਰਨ ਦੇ ਨਾਲ ਨਾਲ ਹੁਣ ਤੱਕ ਛੇ ਲਾਇਬ੍ਰੇਰੀਆਂ ਖੋਲ੍ਹ ਚੁੱਕੇ ਹਨ। ਉਨ੍ਹਾਂ ਵੱਲੋਂ ਪਾਏ ਗਏ ਸਮਾਜ ਸੇਵਾ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਇਸ ਯੋਗਦਾਨ ਦੇ ਬਦਲੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਸਭਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਮੀਤ ਪ੍ਰਧਾਨ ਪਰਮਿੰਦਰ ਕੌਰ, ਜਰਨਲ ਸਕੱਤਰ ਗੁਰਬਿੰਦਰ ਕੌਰ ਗਿੱਲ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ, ਸੰਜੀਵ ਕੁਮਾਰ ਸੈਣੀ ਚੇਅਰਮੈਨ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।