ਖੂਨਦਾਨ ਕੈਂਪ ਸਬੰਧੀ ਕੋਰ ਕਮੇਟੀ ਨੇ ਕੀਤੀਆਂ ਵਿਚਾਰਾਂ
ਹਿਊਮਨ ਇੰਪਾਵਰਮੈਂਟ ਸੁਸਾਇਟੀ
Publish Date: Fri, 13 Feb 2026 03:34 PM (IST)
Updated Date: Sat, 14 Feb 2026 04:00 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ਼ ਇੰਡੀਆ ਦੀ ਕੋਰ ਕਮੇਟੀ ਦੀ ਮਟਿੰਗ ਪ੍ਰਧਾਨ ਸੰਜੀਵ ਨਰੂਲਾ ਦੀ ਅਗਵਾਈ ਦੇ ਵਿਚ ਨੇਚਰ ਪਾਰਕ ਵਿਖੇ ਹੋਈ। ਮੀਟਿੰਗ ਵਿਚ 1 ਮਾਰਚ ਦਿਨ ਐਤਵਾਰ ਨੂੰ ਖ਼ੂਨਦਾਨ ਕੈਂਪ ਲਾਉਣ ਲਈ ਵਿਚਾਰ ਸਾਂਝੇ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਜੀਵ ਨਰੂਲਾ ਤੇ ਜਰਨਲ ਸੈਕਟਰੀ ਸੰਜੀਵ ਕੁਮਾਰ ਅਰੋੜਾ ਨੇ ਕਿਹਾ ਕਿ ਖ਼ੂਨਦਾਨ ਮਹਾਦਾਨ ਹੈ ਸਾਨੂੰ ਸਾਰਿਆਂ ਨੂੰ ਇਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਇਸ ਨਾਲ ਇਕ ਅਣਮੁੱਲੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਸਾਡੀ ਸੰਸਥਾ ਵੱਲੋਂ ਜਿੱਥੇ 1 ਮਾਰਚ ਨੂੰ ਖ਼ੂਨਦਾਨ ਕੈਂਪ ਲਗਾਉਣ ਲਈ ਵਿਚਾਰ ਸਾਂਝੇ ਕੀਤੇ , ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਇਸ ਵਿਚ ਵੱਖ ਵੱਖ ਸੰਸਥਾਵਾਂ ਨੂੰ ਵੀ ਸੱਦਾ ਪੱਤਰ ਦਿੱਤੇ ਜਾਣਗੇ ਤਾਂ ਜੋ ਉਹ ਵੀ ਆਪਣਾ ਸਹਿਯੋਗ ਦੇ ਸਕਣ। ਮੀਟਿੰਗ ਵਿਚ ਸੀਨੀਅਰ ਵਾਈਸ ਪ੍ਰਧਾਨ ਵੇਨਿਕਾ ਗੋਇਲ ,ਚੇਅਰਮੈਂਨ ਗੁਰਸੇਵਕ ਸਿੰਘ ਸਨਿਆਸੀ, ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਕੰਡਾ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਜਸਵੀਰ ਕੌਰ ਜੱਸੀ, ਜ਼ਿਲ੍ਹਾ ਸਕੱਤਰ ਪਰਮਿੰਦਰ ਸਿੰਘ ਸਰਾਂ ਅਤੇ ਜ਼ਿਲ੍ਹਾ ਸਕੱਤਰ ਮਹਿਲਾ ਵਿੰਗ ਮਨਜੀਤ ਕੌਰ ਆਦਿ ਹਾਜ਼ਰ ਸਨ।