ਕਾਂਗਰਸੀਆਂ ਨੇ ਥਾਣਾ ਸਦਰ ਅੱਗੇ ਲਾਇਆ ਧਰਨਾ
ਵੀਰਵਾਰ ਨੂੰ ਮੋਗਾ ਵਿਚ ਸਥਿਤੀ
Publish Date: Thu, 05 Mar 2026 06:34 PM (IST)
Updated Date: Fri, 06 Mar 2026 04:09 AM (IST)
ਬਲਾਕ ਸੰਮਤੀ ਮੈਂਬਰ ਅਮਨ ਸੰਘਾ ਨੂੰ ਅਗਵਾ ਕਰਨ ਦਾ ਮਾਮਲਾ ਭਖਿਆ
ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ, ਘੱਲ ਕਲਾਂ: ਵੀਰਵਾਰ ਨੂੰ ਮੋਗਾ ਵਿਚ ਸਥਿਤੀ ਉਸ ਸਮੇਂ ਨਾਜ਼ੁਕ ਬਣ ਗਈ ਜਦੋਂ ਰੋਹ ਵਿਚ ਆਏ ਕਾਂਗਰਸ ਪਾਰਟੀ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਅਗਵਾਈ ਵਿਚ ਥਾਣਾ ਸਦਰ ਵਿਖੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦਿਆਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਧਰਨੇ ਦੀ ਅਗਵਾਈ ਕਰ ਰਹੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਅਤੇ ਹਲਕਾ ਮੋਗਾ ਤੋਂ ਇੰਚਾਰਜ ਮਾਲਵਿਕਾ ਸੂਦ ਨੇ ਦੱਸਿਆ ਕਿ ਮੋਗਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਮੇਂ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਅਮਨ ਸੰਘਾ ਨੂੰ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ। ਉਨ੍ਹਾਂ ਕਿਹਾ ਜਦੋਂ ਉਹ ਚੇਅਰਮੈਨੀ ਦੀ ਚੋਣ ਵਿਚ ਸ਼ਾਮਲ ਹੋਣ ਵਾਸਤੇ ਆਪਣੇ ਪਿੰਡ ਡਰੋਲੀ ਭਾਈ ਤੋਂ ਮੋਗਾ ਨੂੰ ਆ ਰਿਹਾ ਸੀ ਤਾਂ ਪਿੰਡ ਘੱਲ ਕਲਾਂ ਨਜ਼ਦੀਕ ਉਸ ਨੂੰ ਅਗਵਾ ਕਰ ਲਿਆ ਗਿਆ ਹੈ, ਜਦੋਂ ਇਸ ਗੱਲ ਦਾ ਪਤਾ ਕਾਂਗਰਸ ਪਾਰਟੀ ਨੂੰ ਤੁਰੰਤ ਥਾਣੇ ਅੱਗੇ ਧਰਨਾ ਲਗਾ ਦਿੱਤਾ ਅਤੇ ਚੋਣ ਪ੍ਰਕਿਰਿਆ ਰੱਦ ਕਰਨ ਦਾ ਆਖਿਆ। ਉਨ੍ਹਾਂ ਕਿਹਾ ਜਿਨ੍ਹਾਂ ਨੇ ਵੀ ਅਮਨ ਸੰਘਾ ਨੂੰ ਅਗਵਾ ਕੀਤਾ ਹੈ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਕੱਲ੍ਹ ਵੀ ਸਾਡੇ ਇਕ ਬਲਾਕ ਸੰਮਤੀ ਮੈਂਬਰ ਸਰਬਣ ਸਿੰਘ ਕੋਰੇ ਵਾਲਾ ਨੂੰ ਵੀ ਅਗਵਾ ਕਰ ਲਿਆ ਗਿਆ ਸੀ ਪਰ ਉਸ ਨੂੰ ਕਿਸੇ ਤਰੀਕੇ ਨਾਲ਼ ਛੁਡਾ ਲਿਆ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅੱਜ ਦੀ ਕੀਤੀ ਹੋਈ ਚੋਣ ਖਾਰਜ ਕੀਤੀ ਜਾਵੇ ਸਾਰੇ ਬਲਾਕ ਸੰਮਤੀ ਮੈਂਬਰਾਂ ਨੂੰ ਭਰੋਸੇ ਵਿਚ ਲੈਣ ਤੋਂ ਬਾਅਦ ਦੁਬਾਰਾ ਚੋਣ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਅਮਨ ਸੰਘਾ ਨੂੰ ਲੱਭਿਆ ਨਹੀਂ ਜਾਂਦਾ ਤਾਂ ਇਹ ਧਰਨਾ ਨਹੀਂ ਚੱਕਿਆ ਜਾਵੇਗਾ। ਇਸ ਮੌਕੇ ਪੁਲਿਸ ਨੇ ਧਰਨਾਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਬਲਜੀਤ ਸਿੰਘ ਰਾਜਾ ਇੰਟਕ ਪ੍ਰਧਾਨ ਮੋਗਾ, ਪ੍ਰੀਤਮ ਸਿੰਘ ਬਿੱਲੂ ਮੋਗਾ, ਸੁਖਜਿੰਦਰ ਸਿੰਘ ਸਰਪੰਚ ਡਗਰੂ, ਕਾਲਾ ਆੜ੍ਹਤੀਆ ਧੱਲੇਕੇ, ਸਰਬਣ ਸਿੰਘ ਬਲਾਕ ਸੰਮਤੀ ਮੈਂਬਰ, ਲਵਪ੍ਰੀਤ ਕੌਰ ਜਿਲ੍ਹਾ ਪ੍ਰੀਸ਼ਦ ਮੈਂਬਰ ਘੱਲ ਕਲਾਂ, ਕੁਲਜਿੰਦਰ ਸਿੰਘ, ਹਰਪ੍ਰੀਤ ਕੌਰ ਬਲਾਕ ਸੰਮਤੀ ਮੈਂਬਰ, ਪਵਨਦੀਪ ਕੌਰ ਬਲਾਕ ਸੰਮਤੀ ਮੈਂਬਰ, ਬਲਵੰਤ ਸਿੰਘ ਪ੍ਰਧਾਨ ਮਿਸਤਰੀ ਮਜਦੂਰ ਯੂਨੀਅਨ ਮੋਗਾ, ਸਰਪੰਚ ਗੁਰਪ੍ਰਤਾਪ ਸਿੰਘ, ਸਰਪੰਚ ਕੌਰ ਸਿੰਘ, ਬਲਾਕ ਪ੍ਰਧਾਨ ਜਸਪਾਲ ਸਿੰਘ, ਮਿੱਕੀ ਹੁੰਦਲ ਸਲੀਣਾ, ਸਰਬਜੀਤ ਸਿੰਘ ਨਿਧਾਵਾਲਾ, ਕਿੰਦਰ ਸਿੰਘ ਡਗਰੂ, ਸਰਪੰਚ ਚਰਨਜੀਤ ਸਿੰਘ ਕੋਰੇਵਾਲਾ ਅਤੇ ਹੋਰ ਵੀ ਬਹੁਤ ਸਾਰੇ ਸ਼ਾਮਲ ਸਨ।