ਕਾਂਗਰਸੀ ਆਗੂ ਸਰਬਜੀਤ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ
ਸੀਨੀਅਰ ਕਾਂਗਰਸੀ ਆਗੂ
Publish Date: Wed, 04 Feb 2026 04:59 PM (IST)
Updated Date: Thu, 05 Feb 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਪਾਰਟੀ ਦੇ ਬੀਐੱਲਓ-1 ਸਰਬਜੀਤ ਸਿੰਘ ਪਿੰਡ ਨਿਧਾਂਵਾਲਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਜੋਗਿੰਦਰ ਕੌਰ 83 ਸਾਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ। ਇਸ ਮੌਕੇ ਉਨ੍ਹਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਹਲਕਾ ਇੰਚਾਰਜ ਮੈਡਮ ਮਾਲਵਿਕਾ ਸੂਦ, ਰਾਜਨ ਬਾਂਸਲ, ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ, ਚੇਅਰਮੈਨ ਗੁਰਵਿੰਦਰ ਸਿੰਘ ਦੌਲਤਪੁਰਾ, ਸਰਪੰਚ ਮਨਿੰਦਰ ਕੌਰ ਸਲੀਣਾ, ਸਰਪੰਚ ਤੇਜ ਸਿੰਘ ਖੁਖਰਾਣਾ, ਸਮਾਜਸੇਵੀ ਆਗੂ ਸਤਪਾਲ ਸਿੰਘ ਸੱਤਾ ਡਗਰੂ, ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਡਗਰੂ, ਗੁਰਬੀਰ ਸਿੰਘ ਗੋਗਾ ਸੰਗਲੇ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਮੋਗਾ, ਧਰਮਪਾਲ ਸਿੰਘ ਡੀਪੀ, ਰਵੀ ਗਰੇਵਾਲ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸੋਹਣਾ ਸਿੰਘ ਖੇਲਾ ਯੂਥ ਪ੍ਰਧਾਨ ਕਾਗਰਸ ਪਾਰਟੀ, ਬਿੱਟੂ ਵੀਜਾਪੁਰ, ਪੱਪੂ ਭੌਡੀਵਾਲਾ, ਬਲਵਿੰਦਰ ਸਿੰਘ ਠੇਕੇਦਾਰ, ਬੱਬੀ ਠੇਕੇਦਾਰ, ਰਜਿੰਦਰ ਸਿੰਘ ਠੇਕੇਦਾਰ, ਜਸਪਾਲ ਸਿੰਘ ਸਾਬਕਾ ਸਰਪੰਚ ਡਰੋਲੀ ਭਾਈ, ਪਰਮਪਾਲ ਸਿੰਘ ਚੇਅਰਮੈਨ, ਸਾਬਕਾ ਸਰਪੰਚ ਲਖਵੰਤ ਸਿੰਘ ਸਾਫੂਵਾਲਾ, ਗੁਰਵਿੰਦਰ ਸਿੰਘ ਚੇਅਰਮੈਨ ਦੌਲਤਪੁਰਾ, ਬੀਬੀ ਜਗਦਰਸ਼ਨ ਕੌਰ ਧਰਮਕੋਟ, ਮਿੱਕੀ ਹੁੰਦਲ ਸ਼ਹਿਰੀ ਪ੍ਰਧਾਨ, ਪਰਮਿੰਦਰ ਸਿੰਘ ਡਿੰਪਲ, ਸਿਮਰਜੀਤ ਸਿੰਘ ਰਿੱਕੀ ਸਰਪੰਚ ਘੱਲਕਲਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਾਤਾ ਜੋਗਿੰਦਰ ਕੌਰ ਨਮਿੱਤ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 6 ਫ਼ਰਵਰੀ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਡੇਰਾ ਬਾਬਾ ਰੋਡਾ ਦਾਸ ਵਿਖੇ ਹੋਵੇਗੀ।