ਸਾਧਵੀ ਸ਼ਿਪਰਾ ਭਾਰਤੀ ਨੇ ਸੁਣਾਏ ਪ੍ਰਵਚਨ
ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ
Publish Date: Wed, 11 Mar 2026 05:28 PM (IST)
Updated Date: Thu, 12 Mar 2026 04:04 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਮੋਗਾ ਆਸ਼ਰਮ ਦੇ ’ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ। ਸਤਿਸੰਗ ਦੌਰਾਨ ਸਾਧਵੀ ਸ਼ਿਪਰਾ ਭਾਰਤੀ ਨੇ ਆਪਣੇ ਸੰਬੋਧਨ ਵਿਚ ਮਨੁੱਖੀ ਕਦਰਾਂ ਕੀਮਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਜ਼ਿੰਦਗੀ ਦੇ ਵਹਿਦੇ ਵਹਾਅ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿਉਂਕਿ ਮੁੱਢ ਕਦੀਮ ਤੋਂ ਹੀ ਮਨੁੱਖ ਆਪਣੀ ਜ਼ਿੰਦਗੀ ਨੂੰ ਸਰਲ ਅਤੇ ਸ਼ਾਂਤਮਈ ਬਣਾਉਣ ਲਈ ਕਾਰਜਸ਼ੀਲ ਰਿਹਾ। ਜਿਸ ਕਾਰਨ ਉਸ ਨੇ ਪੱਥਰ ਤੋਂ ਲੈ ਕੇ ਪਰਮਾਣੂੰ ਯੁੱਗ ਤੱਕ ਦਾ ਸਫ਼ਰ ਤੈਅ ਕੀਤਾ ਹੈ। ਇਸ ਲੰਬੇ ਪੈਂਡੇ ਦੌਰਾਨ ਮਨੁੱਖ ਨੇ ਅਣਗਿਣਤ ਧਾਰਣਾਵਾਂ ਅਤੇ ਸਿਧਾਂਤਾਂ ਨੂੰ ਜਨਮ ਦਿੱਤਾ। ਇਸ ਸਭ ਦੇ ਪਿੱਛੇ ਮਨੁੱਖ ਦੀ ਸ਼ਾਂਤੀਪੂਰਨ ਜ਼ਿੰਦਗੀ ਦੀ ਚਾਹਤ ਹੀ ਰਹੀ ਜੋ ਅੱਜ ਤੱਕ ਵੀ ਜਾਰੀ ਹੈ ਪਰ ਸ਼ਾਂਤੀ ਉਸ ਲਈ ਰਹੱਸ ਦਾ ਵਿਸ਼ਾ ਹੀ ਬਣੀ ਹੋਈ ਹੈ। ਸਾਧਵੀ ਜੀ ਨੇ ਕਿਹਾ ਕਿ ਮਨੁੱਖੀ ਮਨ ਦੀ ਇਸ ਪ੍ਰਵਰਤੀ ਨੂੰ ਖ਼ਤਮ ਕਰਨ ਲਈ ਬਹੁਤ ਉਪਰਾਲੇ ਵੀ ਕੀਤੇ ਜਾ ਰਹੇ ਨੇ ਪਰੰਤੂ ਇਨ੍ਹਾਂ ਸਮੱਸਿਆ ਦਾ ਠੋਸ ਹੱਲ ਕਿਧਰੇ ਨਹੀਂ ਮਿਲ ਰਿਹਾ ਹੈ। ਇਸ ਮਰਜ ਦਾ ਪੱਕਾ ਇਲਾਜ ਸਮਾਜ ਹਿੱਤ ਲਈ ਲੋੜੀਂਦੀ ਜ਼ਰੂਰਤ ਇਹ ਹੈ ਕਿ ਆਪਣੇ ਆਪ ਅਤੇ ਚੌਗਿਰਦੇ ਦੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕੀਤਾ ਜਾਵੇ। ਇਸ ਮੌਕੇ ਸਤਿਸੰਗ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ।