ਰਾਜਵੰਤ ਸੰਧੂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ
ਇਲਾਕੇ ਦੇ ਨਾਮਵਰ ਸੰਧੂ
Publish Date: Tue, 21 Apr 2026 05:30 PM (IST)
Updated Date: Wed, 22 Apr 2026 04:04 AM (IST)

ਗੁਰਦੇਵ ਮਨੇਸ, ਪੰਜਾਬੀ ਜਾਗਰਣ, ਕੋਟ ਈਸੇ ਖਾਂ: ਇਲਾਕੇ ਦੇ ਨਾਮਵਰ ਸੰਧੂ ਪਰਿਵਾਰ ਨੂੰ ਉਸ ਵੇਲੇ ਗਹਿਰਾ ਦੁੱਖ ਪਹੁੰਚਿਆ ਜਦੋਂ ਜਗਦੀਪ ਸਿੰਘ ਸੰਧੂ ਦੇ ਪਿਤਾ ਰੀਟਾਇਰ ਸੁਪਰਡੈਂਟ ਰਾਜਵੰਤ ਸਿੰਘ ਸੰਧੂ ਵਾਸੀ ਨਿਹਾਲਗੜ, ਆਪਣੇ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ। ਉਹ ਨੰਬਰਦਾਰ ਕੁਲਵੰਤ ਸਿੰਘ ਨਿਹਾਲਗੜ ਤੇ ਪ੍ਰਿੰਸੀਪਲ ਜਸਵੰਤ ਸਿੰਘ ਦੇ ਛੋਟੇ ਭਰਾਤਾ ਸਨ। ਰਾਜਵੰਤ ਸਿੰਘ ਸੰਧੂ ਆਪਣੇ ਸਾਦਗੀ ਭਰੇ ਜੀਵਨ, ਨਿਮਰ ਸੁਭਾਅ ਅਤੇ ਸਮਾਜਿਕ ਸੇਵਾਵਾਂ ਲਈ ਇਲਾਕੇ ਵਿਚ ਖਾਸ ਮਾਣ-ਸਨਮਾਨ ਰੱਖਦੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਨਾ ਸਿਰਫ਼ ਸੰਧੂ ਪਰਿਵਾਰ ਸਗੋਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਵਰਗ ਦੇ ਲੋਕ ਉਨ੍ਹਾਂ ਦੀ ਮੌਤ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਇਮਾਨਦਾਰੀ ਅਤੇ ਨਿਸ਼ਠਾ ਨਾਲ ਫਰਜ਼ ਨਿਭਾਇਆ ਅਤੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਇਸ ਦੁੱਖ ਦੀ ਘੜੀ ਵਿਚ ਇਲਾਕੇ ਦੇ ਵੱਖ-ਵੱਖ ਆਗੂਆਂ ਅਤੇ ਪ੍ਰਮੁੱਖ ਵਿਅਕਤੀਆਂ ਨੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਿਸ ਵਿਚ ਸਾਬਕਾ ਚੇਅਰਮੈਨ ਵਿਜੈ ਕੁਮਾਰ ਧੀਰ, ਅਧਿਆਪਕ ਆਗੂ ਜਸਵਿੰਦਰ ਸਿੰਘ ਸਿੱਧੂ, ਸੋਨੂੰ ਸਰਪੰਚ ਨਿਹਾਲਗੜ੍ਹ, ਆੜ੍ਹਤ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਨਿਹਾਲਗੜ੍ਹ, ਬਚਿੱਤਰ ਸਿੰਘ ਨੰਬਰਦਾਰ ਤਲਵੰਡੀ ਨੌ ਬਹਾਰ, ਗੁਰਮੇਹਰ ਸਿੰਘ ਸੰਧੂ, ਬਲਜਿੰਦਰ ਸਿੰਘ ਮਸੀਤਾਂ, ਦਲਜੀਤ ਸਿੰਘ ਬਿੱਟੂ, ਬਾਦਲ ਸੰਧੂ, ਰਾਣਾ ਠੇਕੇਦਾਰ, ਬੱਬਨ ਸਰਪੰਚ, ਸੁਖਦੇਵ ਸਿੰਘ ਆੜਤੀ, ਕੇਐੱਸ ਮਾਨ ਜਿੰਮ ਵਾਲੇ, ਲਵਜੀਤ ਸਿੰਘ ਨਿਹਾਲਗੜ ਅਤੇ ਬਾਬਾ ਹਰਜਿੰਦਰ ਸਿੰਘ ਆਦਿ ਨੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਰਾਜਵੰਤ ਸਿੰਘ ਸੰਧੂ ਇਕ ਇਮਾਨਦਾਰ, ਮਿਹਨਤੀ ਅਤੇ ਸਹਿਜ ਸੁਭਾਅ ਵਾਲੇ ਇਨਸਾਨ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਸੱਚ ਅਤੇ ਇਨਸਾਫ਼ ਦਾ ਸਾਥ ਦਿੱਤਾ। ਉਹ ਹਰ ਸਮੇਂ ਲੋਕਾਂ ਦੀ ਮਦਦ ਲਈ ਤਤਪਰ ਰਹਿੰਦੇ ਸਨ ਅਤੇ ਸਮਾਜ ਵਿਚ ਉਨ੍ਹਾਂ ਦੀ ਛਵੀ ਇਕ ਸੱਚੇ ਅਤੇ ਸੇਵਾਦਾਰ ਵਿਅਕਤੀ ਵਜੋਂ ਬਣੀ ਰਹੀ। ਅੰਤ ਵਿਚ ਸਮੂਹ ਇਲਾਕਾ ਵਾਸੀਆਂ ਅਤੇ ਆਗੂਆਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੁੜੀ ਹੋਈ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਦੁਖੀ ਪਰਿਵਾਰ ਨੂੰ ਇਹ ਅਸਹਿਣਸ਼ੀਲ ਘਾਟਾ ਸਹਿਣ ਦੀ ਤਾਕਤ ਪ੍ਰਦਾਨ ਕਰੇ।