ਦੀਪਗੜ੍ਹ ’ਚ ਅਖੰਡ ਪਾਠਾਂ ਦੀ ਲੜੀ ਸੰਪੂਰਨ ਹੋਈ
ਸੱਚਖੰਡ ਵਾਸੀ ਸੰਤ ਬਾਬਾ ਬਚਿੱਤਰ ਸਿੰਘ
Publish Date: Fri, 02 Jan 2026 03:54 PM (IST)
Updated Date: Sat, 03 Jan 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਸੱਚਖੰਡ ਵਾਸੀ ਸੰਤ ਬਾਬਾ ਬਚਿੱਤਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਅਖੰਡ ਪਾਠਾਂ ਦੀ ਲੜੀ ਦੀ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਇਸ ਵਾਰ ਵੀ ਦੀਪਗੜ੍ਹ ਦੇ ਗੁਰੂਘਰ ਵਿਖੇ ਅਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ ਤੇ ਪਾਠ ਦੇ ਭੋਗ ਸ਼ਰਧਾ ਤੇ ਸਤਿਕਾਰ ਸਹਿਤ ਪਾਏ ਗਏ ਜਿਸ ਵਿਚ ਪਿੰਡ ਦੀ ਸੰਗਤ ਸਮੇਤ ਇਲਾਕੇ ਦੇ ਦੂਰ ਦੁਰੇਡੇ ਪਿੰਡਾਂ ਵਿੱਚੋਂ ਵੀ ਸੰਗਤ ਨੇ ਭਰਵੀਂ ਹਾਜ਼ਰੀ ਲਗਵਾਈ। ਗੁਰੂਘਰ ਦੀ ਸੇਵਾਦਾਰ ਬੀਬੀ ਚਰਨਜੀਤ ਕੌਰ ਢਿੱਲੋਂ ਦੀ ਦੇਖ ਰੇਖ ਹੇਠ ਕਰਵਾਏ ਇਨ੍ਹਾਂ 29 ਅਖੰਡ ਪਾਠਾਂ ਦੇ ਸਮਾਪਤੀ ਸਮਾਗਮ ਮੌਕੇ ਬਾਬਾ ਜੀਤ ਸਿੰਘ ਮਲੋ ਸ਼ਹੀਦ ਵਾਲਿਆਂ ਦੇ ਜਥੇ ਨੇ ਰਸਭਿੰਨੇ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਬਾਬਾ ਬਚਿੱਤਰ ਸਿੰਘ ਜੀ ਦੇ ਸੇਵਾ ਅਤੇ ਸਿਮਰਨ ਵਾਲੇ ਜੀਵਨ ਬਾਰੇ ਦੱਸਦਿਆਂ ਉਨ੍ਹਾਂ ਦੁਆਰਾ ਇਲਾਕੇ ਦੀ ਸੰਗਤ ਨੂੰ ਗੁਰਬਾਣੀ ਤੇ ਗੁਰਮਤਿ ਨਾਲ ਜੋੜਣ ਲਈ ਕੀਤੇ ਗਏ ਅਣਥੱਕ ਯਤਨਾਂ ਬਾਰੇ ਖ਼ੁਲਾਸਾ ਕੀਤਾ। ਇਸ ਮੌਕੇ ਅਖੰਡ ਪਾਠਾਂ ਦੌਰਾਨ ਸੇਵਾ ਨਿਭਾਉਣ ਵਾਲੇ ਪਾਠੀ ਸਿੰਘਾਂ ਭਾਈ ਅਮਰਜੀਤ ਸਿੰਘ, ਭਾਈ ਬਿੰਦਰ ਸਿੰਘ, ਭਾਈ ਸਤਿਨਾਮ ਸਿੰਘ ਰਾਮਗੜ੍ਹ, ਭਾਈ ਪਰਮਜੀਤ ਸਿੰਘ ਰਾਮਗੜ੍ਹ, ਭਾਈ ਬਲਦੇਵ ਸਿੰਘ ਤਲਵੰਡੀ, ਭਾਈ ਤੇਜਾ ਸਿੰਘ ਕੋਟੜਾ, ਭਾਈ ਮੁਖਤਿਆਰ ਸਿੰਘ ਚੋਟੀਆਂ, ਭਾਈ ਬਲਵਿੰਦਰ ਸਿੰਘ ਜਿਉਣ ਵਾਲਾ, ਭਾਈ ਅਰਸ਼ਦੀਪ ਸਿੰਘ ਟੱਲੇਵਾਲ, ਭਾਈ ਮਨਜਿੰਦਰ ਸਿੰਘ ਟੱਲੇਵਾਲ ਅਤੇ ਬਾਬਾ ਬੱਗਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਜਰਨੈਲ ਸਿੰਘ ਸਪੁੱਤਰ ਸਾਬਕਾ ਸਰਪੰਚ ਜਗਤਾਰ ਸਿੰਘ ਢਿੱਲੋਂ ਵੱਲੋਂ ਬੀਬੀ ਚਰਨਜੀਤ ਕੌਰ ਢਿੱਲੋਂ, ਜਸਮੀਨ ਕੌਰ, ਅੰਮ੍ਰਿਤਪਾਲ ਕੌਰ, ਸ਼ੁਭਦੀਪ ਕੌਰ, ਸੰਦੀਪ ਕੌਰ, ਜਸਨੂਰ ਕੌਰ, ਹਰਮਨਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਨੂੰ ਗੁਰੂਘਰ ਦੀ ਸੇਵਾ ਬਦਲੇ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅਖੰਡ ਪਾਠਾਂ ਦੀ ਸੇਵਾ ਕਰਵਾਉਣ ਵਾਲੀਆਂ ਸਖਸ਼ੀਅਤਾਂ ਦਾ ਉਚੇਚਾ ਸਿਰਪਾਓ ਤੇ ਮੁੱਖ ਵਾਕਾਂ ਨਾਲ ਸਨਮਾਨ ਕੀਤਾ ਗਿਆ। ਸਾਰਾ ਸਮਾਗਮ ਢਿੱਲੋਂ ਸਟੂਡੀਓ ਭਦੌੜ ਵੱਲੋਂ ਲਾਈਵ ਬਰਾਡਕਾਸਟ ਕੀਤਾ ਗਿਆ। ਇਸ ਮੌਕੇ ਸਰਪੰਚ ਅੰਗਰੇਜ਼ ਸਿੰਘ ਢਿੱਲੋਂ, ਅਜੈਬ ਸਿੰਘ ਢਿੱਲੋਂ, ਸਾਬਕਾ ਸਰਪੰਚ ਬਲਦੇਵ ਸਿੰਘ ਢਿੱਲੋਂ, ਤਕਵਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ ਪੰਚ, ਜਰਨੈਲ ਸਿੰਘ ਪ੍ਰਧਾਨ, ਕਰਮ ਸਿੰਘ ਢਿੱਲੋਂ, ਲਖਵੀਰ ਸਿੰਘ ਛੀਨੀਵਾਲ ਕਲਾਂ, ਡਾ ਅਜੈਬ ਸਿੰਘ ਜੌਹਲ, ਗੁਰਮੇਲ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਸੁਖਦੇਵ ਸਿੰਘ ਢਿੱਲੋਂ, ਭਗਵਾਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜ਼ੂਦ ਸੀ।