ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਗੜੇਮਾਰੀ
Publish Date: Fri, 24 Apr 2026 03:32 PM (IST)
Updated Date: Sat, 25 Apr 2026 04:01 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਗੜੇਮਾਰੀ ਨਾਲ ਪ੍ਰਭਾਵਿਤ ਕਿਸਾਨਾਂ ਲਈ 111 ਪਿੰਡਾਂ ਦੇ 92695 ੲੋਕੜ ਲਈ 123.28 ਕਰੋੜ ਰੁਪਏ ਮੁਆਵਜ਼ਾ ਐਲਾਨਣ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਧੰਨਵਾਦ ਵੀ ਜਤਾਇਆ ਹੈ। ਏਕੇਐੱਮ ਫੋਰਮ ਨੇ ਮੰਗ ਕੀਤੀ ਹੈ ਕੇ ਤਕਰੀਬਨ 1.30 ਲੱਖ ਏਕੜ ਕਣਕ, ਸਬਜ਼ੀਆਂ, ਮੱਕੀ ਆਦਿ ਗੜੇਮਾਰੀ ਨਾਲ ਫਸਲਾਂ ਬਰਬਾਦ ਹੋਈਆਂ ਸਨ ਰਾਹਤ ਪੈਕਜ ਚ 38 ਹਜਾਰ ਏਕੜ ਰਕਬਾ ਰਹਿ ਗਿਆ ਹੈ ਉਸ ਨੂੰ ਵੀ ਕਵਰ ਕੀਤਾ ਜਾਵੇ ਅਤੇ ਘਰਾਂ,ਪਸ਼ੂਆਂ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਜਾਰੀ ਜਲਦ ਕੀਤਾ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ 30 ਅਪ੍ਰੈਲ ਤੋਂ ਪਹਿਲਾਂ ਹੀ ਇਹ ਰਕਮ ਜਾਰੀ ਕੀਤੀ ਜਾਵੇ, ਤਾਂ ਜੋ ਕਿਸਾਨ ਆਪਣੀ ਅਗਲੀ ਫਸਲ ਲਈ ਤਿਆਰੀ ਕਰ ਸਕਣ,ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ 30 ਅਪ੍ਰੈਲ ਤੱਕ ਮੁਆਵਜ਼ਾ ਜਾਰੀ ਨਾ ਕੀਤਾ ਗਿਆ ਤਾਂ 1 ਮਈ ਤੋਂ ਪੰਜਾਬ ਭਰ ਵਿਚ ਟੋਲ ਪਲਾਜ਼ਾ ਅਤੇ ਮੁੱਖ ਸੜਕਾਂ ਨੂੰ ਜਾਮ ਕਰਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਕਿਸਾਨ ਆਗੂਆਂ ਸੁੱਖ ਗਿੱਲ ਮੋਗਾ, ਜਸਬੀਰ ਸਿੰਘ ਆਹਲੂਵਾਲੀਆ, ਸਤਨਾਮ ਸਿੰਘ ਹਰੀਕੇ, ਸਾਰਜ ਸਿੰਘ ਬੰਬ, ਪਰਮਜੀਤ ਸਿੰਘ ਜੱਬੋਵਾਲ, ਨਛੱਤਰ ਸਿੰਘ ਜਲੰਧਰ, ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ 27 ਅਪ੍ਰੈਲ ਨੂੰ ਫਿਰੋਜਪੁਰ ਵਿਚ ਏਕੇਐੱਮ ਦੀ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕੇ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਤੁਰੰਤ ਹੱਲ ਕਰਨਾ ਚਾਹੀਦਾ ਹੈ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਆੰਦੋਲਨ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਸੁੱਖ ਗਿੱਲ ਮੋਗਾ ਬੀਕੇਯੂ ਤੋਤੇਵਾਲ, ਸਤਨਾਮ ਸਿੰਘ ਸੰਧੂ ਹਰੀਕੇ ਬੀਕੇਯੂ ਮਝੈਲ, ਜਸਬੀਰ ਸਿੰਘ ਆਹਲੂਵਾਲੀਆ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ, ਪਰਮਜੀਤ ਸਿੰਘ ਜੱਬੋਵਾਲ ਪੰਜਾਬ ਕਿਸਾਨ ਯੂਨੀਅਨ ਬਾਗੀ, ਨਛੱਤਰ ਸਿੰਘ ਸ਼ੇਰੇ ਪੰਜਾਬ ਕਿਸਾਨ-ਮਜਦੂਰ ਮੋਰਚਾ, ਸਾਰਜ ਸਿੰਘ ਬੀਕੇਯੂ ਬੰਬ, ਸਵਰਨ ਸਿੰਘ ਕੋਟ ਕਰੋੜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਪ ਸਿੱਧੂ, ਜਗਮੀਤ ਸਿੰਘ ਜੱਗਾ ਇਨਸਾਫ ਟੀਮ, ਸੁਖਦੀਪ ਸਿੰਘ ਖਾਲਸਾ ਸਰਬੱਤ ਦਾ ਭਲਾ ਮੰਚ ਪੰਜਾਬ, ਸ਼ਰਨਜੀਤ ਸਿੰਘ ਸਰਾਂ ਆਲ ਇੰਡੀਆ ਕਿਸਾਨ ਯੂਨੀਅਨ, ਤਰਨਜੀਤ ਸਿੰਘ ਨਿਮਾਣਾ ਅੰਨਦਾਤਾ ਕਿਸਾਨ-ਮਜ਼ਦੂਰ ਯੂਨੀਅਨ, ਭੁਪਿੰਦਰ ਸਿੰਘ ਕੋਟ ਦੁਨਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ, ਲਖਵਿੰਦਰ ਸਿੰਘ ਸੌਂਟੀ ਭਾਰਤੀ ਕਿਸਾਨ ਯੂਨੀਅਨ ਅੰਮ੍ਰਿਤਸਰ ਸਾਰੇ ਸੂਬਾ ਪ੍ਰਧਾਨ ਹਾਜਰ ਸਨ।