ਪੰਜਾਬ ਭਰ ’ਚ ਸੀਤ ਲਹਿਰ ਦਾ ਕਹਿਰ
ਮੰਗਲਵਾਰ ਸਵੇਰੇ ਮੋਗੇ ਵਿਚ ਸੰ
Publish Date: Tue, 13 Jan 2026 05:52 PM (IST)
Updated Date: Wed, 14 Jan 2026 04:06 AM (IST)

ਮਨਪ੍ਰੀਤ ਸਿੰਘ ਮੱਲੇਆਣਾ,ਪੰਜਾਬੀ ਜਾਗਰਣ ਮੋਗਾ : ਮੰਗਲਵਾਰ ਸਵੇਰੇ ਮੋਗੇ ਵਿਚ ਸੰਘਣੀ ਧੁੰਦ ਛਾਈ ਰਹੀ, ਦਿਨ ਭਰ ਸੀਤ ਲਹਿਰ ਦੇ ਨਾਲ ਠੰਢ ਨੇ ਫਿਰ ਜ਼ੋਰ ਫੜ ਲਿਆ। ਮੌਸਮ ਵਿਭਾਗ ਨੇ ਅਗਲੇ ਦਿਨਾਂ ਲਈ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਮੋਗਾ ਚ ਸੰਘਣੀ ਧੁੰਦ ਕਾਰਨ 100 ਮੀਟਰ ਤੱਕ ਵਿਜੀਬਿਲਟੀ ਜ਼ੀਰੋ ਰਹੀ। ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਲੋਕ ਦਿਨ ਭਰ ਠਾਰੀ ਮਹਿਸੂਸ ਕਰਦੇ ਰਹੇ। ਮੌਸਮ ਵਿਭਾਗ ਨੇ ਅਗਲੇ ਦਿਨਾਂ ਤੱਕ ਠੰਢ ਦਾ ਕਹਿਰ ਇਸੇ ਤਰ੍ਹਾਂ ਬਰਕਰਾਰ ਰਹਿਣ ਦੀ ਆਸ ਪ੍ਰਗਟਾਈ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਤੇ ਠੰਢੀਆਂ ਹਵਾਵਾਂ ਦਾ ਵਗਣਾ ਇਸੇ ਤਰ੍ਹਾਂ ਜਾਰੀ ਰਹੇਗਾ। ਇਹ ਠੰਢ ਹਾੜੀ ਦੀਆਂ ਫਸਲਾਂ ਲਈ ਲਾਹੇਵੰਦ ਸਾਬਤ ਹੋਵੇਗੀ। ਆਉਂਦੇ ਦਿਨਾਂ ਵਿਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਬਜ਼ੁਰਗਾਂ ਲਈ ਠੀਕ ਨਹੀਂ ਇਹ ਠੰਢ : ਡਾ ਹਰਗੁਰਪ੍ਰਤਾਪ ਦੀਪ ਪੁਆਇਜਨ ਸੈਂਟਰ ਅਤੇ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਦੇ ਐੱਮਡੀ ਡਾ. ਹਰਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਠੰਢ ਨਾਲ ਬਜ਼ੁਰਗਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਹਾਲ ਦਿੱਤੀ ਕਿ ਉਹ ਇਸ ਠੰਢ ਤੋਂ ਬਚਣ ਲਈ ਬਾਹਰ ਜਾਣ ਦਾ ਪ੍ਰਹੇਜ਼ ਕਰਨ। ਜ਼ਿਆਦਾਤਰ ਸੂਪ ਬਣਾ ਕਿ ਉਸ ਦਾ ਸੇਵਨ ਕਰਨ। ਡਾ. ਹਰਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਠੰਢ ਨਾਲ ਸਾਹ ਅਤੇ ਅਸਥਮਾ ਦੇ ਮਰੀਜ਼ਾਂ ਲਈ ਵੀ ਨੁਕਸਾਨਦਾਇਕ ਹੈ ਇਸ ਨਾਲ ਸਾਹ ਪ੍ਰੀਕ੍ਰਿਆ ਲੈਣ ਵਿਚ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ। ਰਾਹਗੀਰਾਂ ਨੂੰ ਸੰਜਮ ਵਰਤਣ ਦੀ ਅਪੀਲ : ਸੇਖੋਂ ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਸੇਖੋਂ ਨੇ ਆਮ ਲੋਕਾਂ ਨੂੰ ਵਾਹਨਾਂ ਨੂੰ ਰੋਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਘੱਟ ਗਤੀ ਬਣਾਈ ਰੱਖਣ ਦੇ ਨਾਲ-ਨਾਲ, ਧੁੰਦ ਦੀਆਂ ਲਾਈਟਾਂ ਚਾਲੂ ਰੱਖਣ ਦੀ ਵੀ ਚਾਲੂ ਰੱਖੀਆਂ ਜਾਣ ਤਾਂ ਜੋ ਕਿਸੇ ਹਾਦਸੇ ਤੋਂ ਬਚਾਅ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਵਾਹਨ ਪਾਰਕ ਕਰਦੇ ਸਮੇਂ ਪਾਰਕਿੰਗ ਲਾਈਟਾਂ ਦੀ ਵਰਤੋਂ ਵੀ ਕੀਤੀ ਜਾਵੇ।