ਲੋਕਾਂ ਨੂੰ ਸੀਪੀਆਰ ਕੈਂਪ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ
ਸ਼ੂਗਰ ਅਵੇ ਅਰਨੈੱਸ ਸੋਸਾ
Publish Date: Fri, 16 Jan 2026 03:43 PM (IST)
Updated Date: Sat, 17 Jan 2026 04:01 AM (IST)
ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ: ਸ਼ੂਗਰ ਅਵੇਅਰਨੈੱਸ ਸੋਸਾਇਟੀ ਮੋਗਾ ਵਲੋਂ ਸ਼ਹਿਰ ਨਿਵਾਸੀਆਂ ਵਿਚ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਵੱਲੋਂ ਸਵ: ਸੁਦੇਸ਼ ਭੰਡਾਰੀ ਦੀ ਯਾਦ ਵਿਚ 18 ਜਨਵਰੀ ਨੂੰ ਦੁਪਹਿਰ 12:30 ਵਜੇ ਮਾਘੀ ਪੈਲੇਸ, ਮੋਗਾ ਵਿਖੇ ਲਗਾਏ ਜਾ ਰਹੇ ਸੀਪੀਆਰ ਕੈਂਪ ਦਾ ਲਾਭ ਉਠਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰ ਰਹੀ ਹੈ। ਇਸ ਬਾਰੇ ਬੋਲਦਿਆਂ ਬਿੰਦੂ ਸਚਦੇਵਾ, ਮੋਹਿਤ ਸਚਦੇਵਾ ਅਤੇ ਵਿਨੋਦ ਛਾਬੜਾ ਨੇ ਕਿਹਾ ਕਿ ਸੀਪੀਆਰ ਸਿੱਖਣਾ ਦਿਲ ਦੇ ਦੌਰੇ ਦੀ ਸਥਿਤੀ ਵਿਚ ਇਕ ਕੀਮਤੀ ਜਾਨ ਬਚਾ ਸਕਦਾ ਹੈ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਸਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਇਕ ਕੀਮਤੀ ਜਾਨ ਬਚਾਉਣ ਲਈ ਇਸ ਕੈਂਪ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ ਦੇਸ਼ ਭਰ ਵਿਚ ਅਜਿਹੇ ਕੈਂਪ ਲਗਾ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਸੁਸਾਇਟੀ ਤੋਂ ਪ੍ਰਦੀਪ ਮੰਗਲਾ, ਪ੍ਰਵੀਨ ਗਰਗ, ਰਾਜਿੰਦਰ ਛਾਬੜਾ, ਰਾਮਪਾਲ ਮੰਗਲਾ, ਬਿੰਦੂ ਸਚਦੇਵਾ ਅਤੇ ਵਿਨੋਦ ਤਾਨੀ ਆਦਿ ਹਾਜ਼ਰ ਸਨ।