300 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
ਜ਼ਿਲ੍ਹਾ ਮੋਗਾ ਪੁਲਿਸ ਵੱਲੋ ਨਸ਼ਾ ਤੱਸਕਰਾਂ
Publish Date: Thu, 19 Feb 2026 05:11 PM (IST)
Updated Date: Fri, 20 Feb 2026 04:07 AM (IST)

ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਜ਼ਿਲ੍ਹਾ ਮੋਗਾ ਪੁਲਿਸ ਵੱਲੋ ਨਸ਼ਾ ਤੱਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਪੁਲਿਸ ਨੇ ਗਸ਼ਤ ਦੌਰਾਨ ਮੁਖ਼ਬਰ ਦੀ ਇਤਲਾਹ ’ਤੇ ਇਕ ਤੱਸਕਰ ਨੂੰ ਕਾਬੂ ਕਰਕੇ ਉਸ ਪਾਸੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਹਾਲ ਸਿੰਘ ਵਾਲਾ ਦੇ ਡੀਐੱਸਪੀ ਅਨਵਰ ਅਲੀ ਨੇ ਦੱਸਿਆ ਕਿ ਸੀਆਈਏ ਸਟਾਫ਼ ਮੋਗਾ ’ਚ ਤਾਇਨਾਤ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਤਲਾਸ਼ ’ਚ ਗਸ਼ਤ ਕਰ ਰਹੇ ਸੀ ਜਦ ਉਨ੍ਹਾਂ ਦੀ ਪੁਲਿਸ ਪਾਰਟੀ ਢੁੱਡੀਕੇ ਵਿਖੇ ਇਕ ਕਾਲਜ ਦੇ ਗੇਟ ਦੇ ਨੇੜੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਵਾਸੀ ਪਿੰਡ ਕੋਕਰੀ ਬੁੱਟਰਾਂ ਜੋਕਿ ਕਥਿਤ ਤੌਰ ’ਤੇ ਹੈਰੋਇਨ ਵੇਚਣ ਦਾ ਆਦਿ ਹੈ। ਉਹ ਅੱਜ ਵੀ ਹੈਰੋਇਨ ਲੈਕੇ ਪਿੰਡ ਮੱਦੋਕੇ ਤੋਂ ਪਿੰਡ ਬੁੱਟਰ ਨੂੰ ਜਾਂਦੀ ਲਿੰਕ ਰੋਡ ਪਰ ਪੈਂਦੇ ਚੌਰਸਤੇ (ਬਾਹੱਦ ਪਿੰਡ ਮਦੋਕੇ) ਪਾਸ ਖੜ੍ਹਾ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜੋ ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਰੁਕਾ ਲਿਖਕੇ ਮੁਕੱਦਮਾ ਨੰਬਰ 31 ਮਿਤੀ 18.02.2026 ਅਧੀਨਧਾਰਾ 21 61 85 ਐੱਨਡੀਪੀਐੱਸ ਥਾਣਾ ਅਜੀਤਵਾਲ ਦਰਜ ਰਜਿਸਟਰ ਕਰਵਾਇਆ। ਅਗਲੀ ਤਫ਼ਤੀਸ਼ ਲਈ ਰੈਗੂਲਰ ਸਹਾਇਕ ਥਾਣੇਦਾਰ ਵੀਰਪਾਲ ਕੌਰ ਮੋਗਾ ਥਾਣਾ ਅਜੀਤਵਾਲ ਨੇ ਸਮੇਤ ਪੁਲਿਸ ਪਾਰਟੀ ਦੇ ਮੁਖ਼ਬਰ ਵੱਲੋਂ ਦੱਸੀ ਜਗ੍ਹਾ ’ਤੇ ਰੇਡ ਕਰਕੇ ਅਰੋਪੀ ਲਵਪ੍ਰੀਤ ਸਿੰਘ ਉਕਤ ਨੂੰ ਕਾਬੂ ਕਰਕੇ ਉਸ ਦੀ ਪਹਿਨੀ ਹੋਈ ਕਾਲੇ ਰੰਗ ਦੀ ਜੀਨ ਦੀ ਪੈਂਟ ਦੀ ਖੱਬੀ ਜੇਬ ’ਚੋਂ ਮਿਲੇ ਵਜ਼ਨਦਾਰ ਪਾਰਦਰਸ਼ੀ ਮੋਮੀ ਲਿਫ਼ਾਫਾ ਵਿਚੋਂ 300 ਗ੍ਰਾਮ ਹੈਰੋਇਨ ਸਮੇਤ ਪਾਰਦਰਸ਼ੀ ਮੋਮੀ ਲਿਫ਼ਾਫਾ ਬਰਾਮਦ ਕਰਕੇ ਕਥਿਤ ਅਰੋਪੀ ਨੂੰ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਨ੍ਰਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਅਰੋਪੀ ਨੂੰ ਅੱਜ ਮਿਤੀ 19.02.2026 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰੀਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਬਰਾਮਦ ਹੈਰੋਇਨ ਸਬੰਧੀ ਡੁੰਘਾਈ ਨਾਲ ਬੈਕਵਰਡ/ਫਾਰਵਰਡ ਲਿੰਕਾਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।