ਦਸਮੇਸ਼ ਸਕੂਲ ਦੇ ਬੱਚੇ ਅੱਠਵੀਂ ਦੀ ਪ੍ਰੀਖ਼ਿਆ 'ਚ ਛਾਏ
ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ
Publish Date: Sat, 11 Apr 2026 03:56 PM (IST)
Updated Date: Sun, 12 Apr 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਮਿਡਲ ਪ੍ਰੀਖ਼ਿਆ ਦੇ ਨਤੀਜਿਆਂ ਵਿਚ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਹੋਣਹਾਰ ਵਿਦਿਆਰਥੀਆਂ ਨੇ ਇਸ ਵਾਰ ਵੀ ਆਪਣੇ ਪਰਚਮ ਲਹਿਰਾ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਅਰਸ਼ਦੀਪ ਕੌਰ 541ਅੰਕ ਲੈ ਕੇ ਅੱਵਲ ਰਹੀ। ਅਮਨ ਕੌਰ 538 ਅੰਕ ਲੈ ਕੇ ਦੂਜੇ ਸਥਾਨ ਤੇ ਰਹੀ। ਇਵੇਂ 475 ਅੰਕ ਲੈ ਕੇ ਜਗਸੀਰ ਸਿੰਘ ਤੀਜੇ ਸਥਾਨ ’ਤੇ ਰਿਹਾ। ਰਾਜਿੰਦਰ ਕੌਰ ਨੇ 467, ਸੁਖਵੀਰ ਸਿੰਘ ਨੇ 456 ਅਤੇ ਸ਼ਗਨਪ੍ਰੀਤ ਸਿੰਘ ਨੇ 450 ਅੰਕ ਪ੍ਰਾਪਤ ਕੀਤੇ। ਬਾਕੀ ਸਾਰੇ ਬੱਚੇ ਵੀ ਚੰਗੀਆਂ ਡਵੀਜ਼ਨਾਂ ਲੈ ਕੇ ਪਾਸ ਹੋਏ ਅਤੇ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ। ਅਰਸ਼ਦੀਪ ਕੌਰ ਨੇ ਹਿੰਦੀ ਵਿਚੋਂ 100, ਸਾਇੰਸ ਚੋਂ 97 ਅਤੇ ਸਮਾਜਿਕ ਸਿੱਖਿਆ ਚੋਂ 95 ਅੰਕ ਪ੍ਰਾਪਤ ਕੀਤੇ। ਅਮਨ ਕੌਰ ਨੇ ਹਿੰਦੀ ਚੋਂ 99, ਸਮਾਜਿਕ ਸਿੱਖਿਆ ਚੋਂ 97 ਅਤੇ ਸਾਇੰਸ ਚੋਂ 94 ਅੰਕ ਹਾਸਿਲ ਕੀਤੇ। ਜਗਸੀਰ ਸਿੰਘ ਨੇ ਹਿੰਦੀ ਚੋਂ 96 ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਮੀਨਾ ਜੈਨ ਅਤੇ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਹੋਣਹਾਰ ਬੱਚਿਆਂ, ਮਾਪਿਆਂ ਅਤੇ ਮਿਹਨਤੀ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਸਖ਼ਤ ਮਿਹਨਤ ਕਰਕੇ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਇਸ ਸਮੇਂ ਮੋਹਰੀ ਬੱਚਿਆਂ ਨੂੰ ਲੱਡੂ ਖਵਾ ਕੇ ਮੁਬਾਰਕਾਂ ਦਿੱਤੀਆਂ। ਸਕੂਲ ਵਿਚ ਬੇਹੱਦ ਖੁਸ਼ੀ ਭਰਿਆ ਮਹੌਲ ਦੇਖਣ ਨੂੰ ਮਿਲਿਆ।