ਬੱਚਿਆਂ ਨੇ ਪ੍ਰੇਰਣਾਦਾਇਕ ਨਾਚ ਕੀਤਾ ਪੇਸ਼
ਸ਼ਹਿਰ ਦੇ ਪ੍ਰਮੁੱਖ ਵਿੱਦਿਅਕ
Publish Date: Tue, 03 Feb 2026 03:29 PM (IST)
Updated Date: Wed, 04 Feb 2026 04:02 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਸ਼ਹਿਰ ਦੇ ਪ੍ਰਮੁੱਖ ਵਿੱਦਿਅਕ ਸੰਸਥਾ ਰਾਜਿੰਦਰਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੇ ਪ੍ਰੇਰਣਾਦਾਇਕ ਨਾਚ ਪੇਸ਼ ਕੀਤਾ। ਸਕੂਲ ਡਾਇਰੈਕਟਰ ਸੀਮਾ ਸ਼ਰਮਾ, ਪ੍ਰਧਾਨ ਰਾਘਵ ਸ਼ਰਮਾ, ਪ੍ਰਿੰਸੀਪਲ ਅੰਜੂ ਜਿੰਦਲ ਅਤੇ ਸਾਰੇ ਅਧਿਆਪਕ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪ੍ਰੇਰਣਾਦਾਇਕ ਨਾਚ ਪ੍ਰਦਰਸ਼ਨ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਅਤੇ ਸਕਾਰਾਤਮਿਕ ਸੋਚ ਨੂੰ ਵਧਾਉਣ ਲਈ ਆਯੋਜਿਤ ਕੀਤਾ ਗਿਆ ਸੀ। ਆਪਣੇ ਭਾਵਪੂਰਨ ਨਾਚ ਰਾਹੀਂ ਵਿਦਿਆਰਥੀਆਂ ਨੇ ਸਖ਼ਤ ਮਿਹਨਤ, ਅਨੁਸ਼ਾਸਨ, ਏਕਤਾ ਅਤੇ ਕਦੇ ਵੀ ਹਾਰ ਨਾ ਮੰਨਣ ਦਾ ਸੰਦੇਸ਼ ਦਿੱਤਾ। ਅਜਿਹੇ ਪ੍ਰੋਗਰਾਮ ਇਕ ਉਤਸ਼ਾਹੀ ਅਤੇ ਊਰਜਾਵਾਨ ਸਕੂਲ ਵਾਤਾਵਰਣ ਬਣਾਉਂਦੇ ਹਨ।