ਬੱਚਿਆਂ ਨੂੰ ਦੋਸਤੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ
ਇਲਾਕੇ ਦੀ ਪ੍ਰਸਿੱਧ ਵਿੱਦਿਅਕ
Publish Date: Sat, 21 Mar 2026 04:06 PM (IST)
Updated Date: Sun, 22 Mar 2026 04:04 AM (IST)

ਅਵਤਾਰ ਸਿੰਘ ਪੰਜਾਬੀ ਜਾਗਰਣ, ਅਜੀਤਵਾਲ: ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਵਿਦਿਆਰਥੀਆਂ ਨੂੰ ਦੋਸਤੀ ਦੀ ਮਹੱਤਤਾ ਬਾਰੇ ਦੱਸਿਆ ਗਿਆ। ਸਕੂਲ ਵਿਚ ਅੱਜ ਛੋਟੇ ਬੱਚਿਆਂ ਲਈ ਇਕ ਖਾਸ ਅਤੇ ਪਿਆਰ ਭਰੀ ਕਲਾਸ ਨਾਲ ਆਯੋਜਨ ਕੀਤਾ ਗਿਆ। ਜਿਸ ਵਿਚ ਉਨ੍ਹਾਂ ਨੂੰ ਦੋਸਤੀ ਦੀ ਅਸਲ ਮਹੱਤਤਾ ਬਾਰੇ ਬਹੁਤ ਹੀ ਸੁੰਦਰ ਤੇ ਪ੍ਰੇਰਨਾਦਾਇਕ ਢੰਗ ਨਾਲ ਜਾਣੂੰ ਕਰਵਾਇਆ ਗਿਆ। ਅਧਿਆਪਕਾਂ ਨੇ ਮਿੱਠੇ ਸ਼ਬਦਾਂ ਅਤੇ ਦਿਲ ਛੂਹਣ ਵਾਲੀਆਂ ਕਹਾਣੀਆਂ ਰਾਹੀਂ ਸਮਝਾਇਆ ਕਿ ਦੋਸਤੀ ਜੀਵਨ ਦਾ ਸਭ ਤੋਂ ਕੀਮਤੀ ਰਿਸ਼ਤਾ ਹੈ। ਇਕ ਐਸਾ ਰਿਸ਼ਤਾ ਜੋ ਦਿਲ ਨੂੰ ਜੋੜਦਾ ਹੈ ਖੁਸ਼ੀਆਂ ਨੂੰ ਦੁਗਣਾ ਕਰਦਾ ਹੈ, ਗਮਾਂ ਨੂੰ ਅੱਧਾ ਕਰਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਅਸਲ ਦੋਸਤ ਹੁੰਦੇ ਹਨ ,ਜੋ ਹਰ ਹਾਲਤ ਵਿਚ ਸਾਥ ਨਿਭਾਉਂਦੇ ਹਨ ,ਨਾ ਕੇਵਲ ਸੁੱਖ ਦੇ ਸਮੇਂ ਹੱਸਦੇ ਹਨ। ਬਲਕਿ ਦੁੱਖ ਦੇ ਵੇਲੇ ਸਹਾਰਾ ਵੀ ਹੁੰਦੇ ਹਨ । ਬੱਚਿਆਂ ਨੇ ਆਪਣੇ ਦੋਸਤਾਂ ਨਾਲ ਜੁੜੀਆਂ ਯਾਦਾਂ ਅਤੇ ਮਨਮੋਹਕ ਕਹਾਣੀਆਂ ਸਾਂਝੀਆਂ ਕੀਤੀਆਂ । ਜਿਨ੍ਹਾਂ ਨੂੰ ਸੁਣ ਕੇ ਸਾਰਾ ਮਾਹੌਲ ਹੱਸਿਆ ਅਤੇ ਪਿਆਰ ਨਾਲ ਭਰ ਗਿਆ। ਸਕੂਲ ਵਿਚ ਇਸ ਮੌਕੇ ’ਤੇ ਰੰਗ ਬਿਰੰਗੇ ਪੋਸਟਰ ਬਣਾਉਣ, ਦੋਸਤੀ ਦੇ ਗੀਤ ਗਾਉਣਾ, ਕਵਿਤਾ ਪਾਠ ਅਤੇ ਟੀਮ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ੍ਰੈਆ ਪਲਤਾ ਅਤੇ ਸਕੂਲ ਪ੍ਰਿੰਸੀਪਲ ਸ਼ਾਕਸ਼ੀ ਗੁਲੇਰੀਆ ਨੇ ਬੱਚਿਆਂ ਨੂੰ ਦੋਸਤੀ ਦੇ ਖਾਸ ਰਿਸ਼ਤੇ ਬਾਰੇ ਵਿਚਾਰ ਸਾਂਝੇ ਕੀਤੇ।