ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਵਰਦਾਨ : ਬਰਿੰਦਰ
ਆਮ ਆਦਮੀ ਪਾਰਟੀ ਦੇ
Publish Date: Sat, 07 Feb 2026 03:56 PM (IST)
Updated Date: Sun, 08 Feb 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀਂ ਪੰਜਾਬ ਵਿਚ ਵੱਸਦੇ 65 ਲੱਖ ਪਰਿਵਾਰਾਂ ਲਈ 10 ਲੱਖ ਰੁਪਏ ਦੇ ਮੁਫ਼ਤ ਇਲਾਜ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਪਲੈਨਿੰਗ ਬੋਰਡ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਦੌਰਾਨ ਕੀਤਾ। ਚੇਅਰਮੈਨ ਹੋਰਾਂ ਕਿਹਾ ਕਿ ਪੰਜਾਬ ਵਿਚ 22 ਤਰੀਕ ਨੂੰ ਸ਼ੁਰੂ ਕੀਤੀ ਗਈ ਇਸ ਸਿਹਤ ਯੋਜਨਾ ਤਹਿਤ ਪੰਜਾਬ ਦੇ ਲੋਕ ਅੱਜ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚੋਂ ਮਿਲ ਰਹੀ ਜਾਣਕਾਰੀ ਅਨੁਸਾਰ ਸਿਰਫ਼ ਦੋ ਹਫ਼ਤਿਆਂ ਦੇ ਅੰਦਰ ਹੀ ਪੰਜਾਬ ਦੇ ਸਾਰੇ ਸਰਕਾਰੀ ਅਤੇ ਤਕਰੀਬਨ 900 ਦੇ ਕਰੀਬ ਪ੍ਰਾਈਵੇਟ ਹਸਪਤਾਲਾਂ ਵਿਚ ਇਸ ਯੋਜਨਾ ਤਹਿਤ ਇਲਾਜ ਸ਼ੁਰੂ ਹੋ ਗਿਆ ਹੈ ਅਤੇ ਕਈ ਲੋਕ ਇਸ ਦਾ ਫ਼ਾਇਦਾ ਲੈ ਵੀ ਚੁੱਕੇ ਹਨ। ਚੇਅਰਮੈਨ ਬਰਿੰਦਰ ਕੁਮਾਰ ਨੇ ਕਿਹਾ ਕਿ ਅੱਜ ਦੇ ਇਸ ਮਹਿਗਾਈ ਦੇ ਯੁੱਗ ਵਿਚ ਮਹਿੰਗਾ ਇਲਾਜ ਕਰਵਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਜਿਸ ਕਾਰਨ ਜਾਂ ਤਾਂ ਲੋਕ ਇਲਾਜ ਕਰਵਾਉਂਦੇ ਕਰਜਾਈ ਹੋ ਜਾਂਦੇ ਸਨ ਜਾਂ ਫਿਰ ਆਪਣੀ ਸਾਰੀ ਜਮ੍ਹਾਪੂੰਜੀ ਇਲਾਜ ’ਤੇ ਖ਼ਰਚ ਕਰਨੀ ਪੈਂਦੀ ਸੀ ਹੋਰ ਤਾਂ ਹੋਰ ਕਈ ਕੀਮਤੀ ਜਾਨਾਂ ਤਾਂ ਇਲਾਜ ਲਈ ਪੈਸੇ ਨਾ ਹੋਣ ਕਾਰਨ ਹੀ ਚਲੀਆਂ ਜਾਂਦੀਆਂ ਸਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਆਮ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਨੇੜੇ ਤੋਂ ਜਾਣਦੇ ਹਨ ਉਨ੍ਹਾਂ ਨੇ ਇਹ ਯੋਜਨਾ ਦੀ ਸ਼ੁਰੂਆਤ ਕਰਕੇ ਜਿੱਥੇ ਪੰਜਾਬ ਵਾਸੀਆਂ ਨੂੰ ਇਲਾਜ ਦੀ ਗਰੰਟੀ ਦਿੱਤੀ ਹੈ, ਉੱਥੇ ਹੀ ਕਈ ਕੀਮਤੀ ਜਾਨਾਂ ਬਚਾਉਣ ਵਿਚ ਵੀ ਇਹ ਯੋਜਨਾ ਸਹਾਈ ਹੋਵੇਗੀ। ਅਖ਼ੀਰ ਵਿਚ ਚੇਅਰਮੈਨ ਬਰਿੰਦਰ ਕੁਮਾਰ ਮਧੇਕੇ ਨੇ ਪੰਜਾਬ ਵਾਸੀਆਂ ਦੀ ਤਰਫੋਂ ਧੰਨਵਾਦ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਨੇੜੇ ਦੇ ਸੀਵਾਈਸੀ ਸੈਂਟਰ ਵਿਚ ਜਾ ਕੇ ਆਪਣਾ ਸਿਹਤ ਕਾਰਡ ਜਰੂਰ ਬਣਾਉਣ ਤਾਂ ਕਿ ਬਿਮਾਰੀ ਦੇ ਇਲਾਜ ਸਮੇਂ ਆਪਣੇ ਕੰਮ ਆ ਸਕੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੈੱਸ ਸਕੱਤਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀਨਾ ਸਾਹਿਬ, ਸੁਖਦੀਪ ਸਿੰਘ ਸਰਪੰਚ ਭਾਗੀਕੇ, ਨਵਪ੍ਰੀਤ ਸਿੰਘ ਨੰਬਰਦਾਰ ਦੀਨਾ ਸਾਹਿਬ ਅਤੇ ਦਿਲਪ੍ਰੀਤ ਸਿੱਧੂ ਭਾਗੀਕੇ ਵੀ ਹਾਜ਼ਰ ਸਨ।