ਮੁੱਖ ਮੰਤਰੀ ਸਿਹਤ ਯੋਜਨਾ ਜਾਂ ਪੰਜਾਬ ਨਾਲ ਵੱਡਾ ਧੋਖਾ? ਅਨਿਲ ਸਰੀਨ ਨੇ ਖੋਲ੍ਹੀਆਂ ਸਰਕਾਰ ਦੇ ਦਾਅਵਿਆਂ ਦੀਆਂ ਪਰਤਾਂ
ਅਨਿਲ ਸਰੀਨ ਨੇ ਦੱਸਿਆ ਕਿ ਸਰਕਾਰ ਵੱਲੋਂ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਹਕੀਕਤ ਵਿੱਚ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਨਾਲ ਸਿਰਫ਼ 1 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਹੀ ਸਮਝੌਤਾ ਕੀਤਾ ਗਿਆ ਹੈ। ਬਾਕੀ ਦੇ 9 ਲੱਖ ਰੁਪਏ ਦਾ ਭਾਰ ਕੌਣ ਝੱਲੇਗਾ
Publish Date: Sat, 24 Jan 2026 12:31 PM (IST)
Updated Date: Sat, 24 Jan 2026 12:37 PM (IST)
ਵਕੀਲ ਮਹਿਰੋਂ, ਮੋਗਾ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਪ੍ਰੈੱਸ ਵਾਰਤਾ ਦੌਰਾਨ ਪੰਜਾਬ ਸਰਕਾਰ ਵੱਲੋਂ ਹਾਲ ਹੀ ‘ਚ ਲਾਂਚ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਿਰਫ਼ ਨਾਂ ਦੀ ਹੈ ਅਤੇ ਅਸਲ ਵਿੱਚ ਪੰਜਾਬ ਦੀ ਜਨਤਾ ਨਾਲ ਇੱਕ ਹੋਰ ਵੱਡਾ ਫਰਾਡ ਹੈ।
ਅਨਿਲ ਸਰੀਨ ਨੇ ਦੱਸਿਆ ਕਿ ਸਰਕਾਰ ਵੱਲੋਂ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਹਕੀਕਤ ਵਿੱਚ ਯੂਨਾਈਟਡ ਇੰਡੀਆ ਇੰਸ਼ੋਰੈਂਸ ਕੰਪਨੀ ਨਾਲ ਸਿਰਫ਼ 1 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਹੀ ਸਮਝੌਤਾ ਕੀਤਾ ਗਿਆ ਹੈ। ਬਾਕੀ ਦੇ 9 ਲੱਖ ਰੁਪਏ ਦਾ ਭਾਰ ਕੌਣ ਝੱਲੇਗਾ, ਇਸ ਬਾਰੇ ਸਰਕਾਰ ਕੋਲ ਕੋਈ ਸਪਸ਼ਟ ਜਵਾਬ ਨਹੀਂ ਹੈ।
ਉਨ੍ਹਾਂ ਸਵਾਲ ਉਠਾਇਆ ਕਿ ਜੋ ਸਰਕਾਰ ਹੁਣ ਤੱਕ 4 ਲੱਖ 17 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ ਅਤੇ ਤਨਖਾਹਾਂ ਦੇਣ ਲਈ ਵੀ ਹੋਰ ਕਰਜ਼ਾ ਲੈਣ ਦੀ ਤਿਆਰੀ ‘ਚ ਹੈ, ਉਹ ਸਰਕਾਰ ਪ੍ਰਤੀ ਵਿਅਕਤੀ 9 ਲੱਖ ਰੁਪਏ ਦਾ ਇਲਾਜ ਕਿਵੇਂ ਮੁਹੱਈਆ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਲਈ ਬਜਟ ਵਿੱਚ ਕੋਈ ਢੰਗ ਦੀ ਐਲੋਕੇਸ਼ਨ ਨਹੀਂ ਕੀਤੀ ਗਈ।
ਅਨਿਲ ਸਰੀਨ ਨੇ ਕਿਹਾ ਕਿ ਜੇ 25 ਤੋਂ 40 ਫੀਸਦੀ ਲੋਕ ਵੀ ਇਸ ਯੋਜਨਾ ਦਾ ਲਾਭ ਲੈਂਦੇ ਹਨ ਤਾਂ ਇਹ ਖਰਚਾ ਪੰਜਾਬ ਦੇ ਬਜਟ ਤੋਂ ਕਈ ਗੁਣਾ ਵੱਧ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਤੱਕ ਐਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਦੋ ਸਾਲਾਂ ਤੋਂ ਤਨਖਾਹ ਨਹੀਂ ਮਿਲੀ, ਪੀਏਯੂ ਦੀ ਗਰਾਂਟ ਬਕਾਇਆ ਹੈ, ਆਯੁਸ਼ਮਾਨ ਭਾਰਤ ਸਕੀਮ ਦੇ 600 ਕਰੋੜ ਰੁਪਏ ਹਸਪਤਾਲਾਂ ਦੇ ਫਸੇ ਹੋਏ ਹਨ ਅਤੇ ਬਿਜਲੀ ਬੋਰਡ, ਪੀਆਰਟੀਸੀ ਸਮੇਤ ਹੋਰ ਵਿਭਾਗਾਂ ਦਾ ਭਾਰੀ ਬਕਾਇਆ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਨਾ ਯੂਨੀਫਾਰਮ ਮਿਲੀ ਹੈ, ਨਾ ਕਿਤਾਬਾਂ, ਨਾ ਹੀ ਮਿਡ-ਡੇ ਮੀਲ ਦਾ ਭੁਗਤਾਨ ਹੋਇਆ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ 15 ਦਿਨਾਂ ਵਿੱਚ ਹਸਪਤਾਲਾਂ ਨੂੰ ਭੁਗਤਾਨ ਕਰਨ ਦੇ ਦਾਅਵੇ ਕਰਨਾ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਬਰਾਬਰ ਹੈ।
ਅਨਿਲ ਸਰੀਨ ਨੇ ਦੋਸ਼ ਲਗਾਇਆ ਕਿ ਇਹ ਸਾਰੀ ਯੋਜਨਾ ਦਿੱਲੀ ਤੋਂ ਚਲਾਈ ਜਾ ਰਹੀ ਹੈ ਅਤੇ ਪੰਜਾਬ ਦੀ ਸਰਕਾਰ ਸਿਰਫ਼ ਮਖੌਟਾ ਬਣ ਕੇ ਰਹਿ ਗਈ ਹੈ