ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਸਰਟੀਫ਼ਿਕੇਟ ਵੰਡੇ
ਮੋਗਾ ਸ਼ਹਿਰ ਦੀ ਨਾਮਵਰ
Publish Date: Thu, 05 Mar 2026 04:23 PM (IST)
Updated Date: Fri, 06 Mar 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਵਿੱਦਿਆ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿਚ ਲਗਾਤਾਰ ਤਰੱਕੀ ਕਰਦਾ ਹੋਇਆ ਨਵੇਂ ਨਵੇਂ ਕੀਰਤੀਮਾਨ ਸਥਾਪਿਤ ਕਰਦਾ ਆ ਰਿਹਾ ਹੈ। ਇਸ ਲੜੀ ਤਹਿਤ ਸਕੂਲ ਵਿਚ ਵਿਗਿਆਨ ਵਿਸ਼ੇ ਨਾਲ ਸਬੰਧਤ ਕੈਂਪ ਟੈਸਟ ਸਾਲ 2024 ਦੇ ਨਵੰਬਰ ਮਹੀਨੇ ਵਿਚ ਕਰਵਾਇਆ ਗਿਆ ਸੀ। ਇਸ ਟੈਸਟ ਵਿਚ ਸਕੂਲ ਵਿਚੋਂ 5ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਕੁੱਲ 231 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਉਸ ਕੈਂਪ ਟੈਸਟ ਦੇ ਨਤੀਜਿਆਂ ਦੌਰਾਨ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਅੱਜ ਸਵੇਰ ਦੀ ਸਭਾ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਦੁਆਰਾ ਸਰਟੀਫੀਕੇਟ ਵੰਡੇ ਗਏ। ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਟੈਸਟ ਵਿਚ ਟਾਪ ਕਰਨ ਵਾਲੇ ਹਰਜੱਸ ਸਿੰਘ ਤੂਰ ਅਤੇ ਹਰਤਾਜ ਸਿੰਘ ਗਿੱਲ ਨੂੰ ਗੋਲਡ ਮੈਡਲ, ਜਗਦੀਪ ਕੌਰ ਅਤੇ ਅਰਮਾਨ ਸਿੰਘ ਸੰਧੂ ਨੂੰ ਸਿਲਵਰ ਮੈਡਲ ਅਤੇ ਅਨੰਤਬੀਰ ਸਿੰਘ ਭੁੁੱਲਰ ਅਤੇ ਨੇਹਚਲਪ੍ਰੀਤ ਕੌਰ ਨੂੰ ਬ੍ਰਾਜ਼ ਮੈਡਲ ਮਿਲੇ। ਇਸ ਟੈਸਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਾਇੰਸ ਅਤੇ ਟੈਕਨਾਲੌਜੀ ਨਾਲ ਜੋੜਣ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ਲਈ ਇਹ ਟੈਸਟ ਕਰਵਾਇਆ ਗਿਆ। ਗਿਆਨ ਅਤੇ ਜਾਗਰੁਕਤਾ ਮੈਪਿੰਗ ਪਲੇਟਫਾਰਮ (ਕੈਂਪ) ਵਿਦਿਆਰਥੀਆਂ ਵਿਚ 21ਵੀਂ ਸਦੀ ਦੇ ਹੁਨਰ, ਜਾਗਰੂਕਤਾ ਅਤੇ ਵਿਗਿਆਨ, ਤਕਨਾਲੌਜੀ ਅਤੇ ਮਨੁੱਖਤਾ ਦੇ ਗਿਆਨ ਦਾ ਮੁਲਾਂਕਣ ਕਰਨ ਲਈ ਇਕ ਅੰਤਰਰਾਸ਼ਟਰੀ ਬੁੱਧੀ ਈ ਆਧਾਰਿਤ ਮੁਲਾਂਕਣ ਪਲੇਟਫਾਰਮ ਹੈ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਉੱਪਰ ਉਨ੍ਹਾਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬੀਬੀਐੱਸ ਸੰਸਥਾ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਹ ਸੰਸਥਾ ਹਰ ਖੇਤਰ ਵਿਚ ਚਾਹੇ ਉਹ ਵਿੱਦਿਆ ਦਾ ਖੇਤਰ ਹੋਵੇ, ਚਾਹੇ ਖੇਡਾਂ ਦਾ, ਚਾਹੇ ਸੱਭਿਆਚਾਰ ਦਾ, ਆਪਣੇ ਵਿਦਿਆਰਥੀਆਂ ਨੂੰ ਹਰ ਇਕ ਪਲੇਟਫਾਰਮ ਮੁਹੱਈਆ ਕਰਵਾਉਂਦੀ ਰਹਿੰਦੀ ਹੈ।