ਮੈਡੀਸਨ ਮੈਨ ਦੀਆਂ ਸੇਵਾਵਾ ’ਤੇ ਕੀਤੀ ਤਸੱਲੀ ਪ੍ਰਗਟ
ਦਿੱਲੀ ਤੋਂ ਕੇਂਦਰ ਸਰਕਾਰ ਦੀ ਵਿਸ਼ੇਸ਼
Publish Date: Wed, 25 Mar 2026 04:47 PM (IST)
Updated Date: Thu, 26 Mar 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਦਿੱਲੀ ਤੋਂ ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ ਨੇ ਐੱਸਪੀਰੇਸ਼ਨ ਬਲਾਕ ਪ੍ਰੋਗਰਾਮ ਅਧੀਨ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਦਾ ਦੌਰਾ ਕੀਤਾ ਇਸ ਟੀਮ ਵਿਚ ਵਿਸ਼ੇਸ਼ ਤੌਰ ’ਤੇ ਮੈਡਮ ਸਾਤਵਿਕਾ ਸਿੰਘ ਪੁੱਜੇ, ਜਿਥੇ ਉਨ੍ਹਾਂ ਨੇ ਸਰਕਾਰੀ ਹਸਪਤਾਲ ਨਿਹਾਲ ਸਿੰਘ ਵਾਲਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ, ਉਥੇ ਉਨ੍ਹਾਂ ਟੀਬੀ ਦੇ ਮਰੀਜਾਂ ਦਾ ਚੈੱਕਅਪ ਅਤੇ ਇਲਾਜ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੂੰ ਡਾਕਟਰ ਉਪਵਨ ਚੋਬਰਾ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੈਡੀਸਨ ਮੈਨ ਰਾਜਿੰਦਰ ਸਿੰਘ ਖੋਟੇ ਵੱਲੋਂ ਟੀਬੀ ਦੇ ਮਰੀਜਾਂ ਦੀ ਸੇਵਾ ਤੇ ਹੋਰ ਮਰੀਜਾਂ ਦੀਆਂ ਸੇਵਾਵਾਂ ਬਾਰੇ ਬਰੀਕੀ ਨਾਲ ਜਾਣਕਾਰੀ ਲਈ ਅਤੇ ਰਾਜਿੰਦਰ ਸਿੰਘ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ’ਤੇ ਖੁਸ਼ੀ ਅਤੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਰਾਜਿੰਦਰ ਸਿੰਘ ਖੋਟੇ ਵਰਗੇ ਇਨਸਾਨਾਂ ਦੀ ਅੱਜ ਸਮਾਜ ਅਤੇ ਦੁਨੀਆਂ ਨੂੰ ਲੋੜ ਹੈ। ਮਰੀਜਾਂ ਨੂੰ ਜੋ ਖੁਰਾਕ ਦਿੱਤੀ ਜਾਂਦੀ ਕਿੱਟ ਦਾ ਨਿਰੀਖਣ ਵੀ ਕੀਤਾ ਅਤੇ ਡਾਕਟਰ ਉਪਵਨ ਵੱਲੋਂ ਮੈਡੀਸਨ ਮੈਨ ਦੀਆਂ ਸੇਵਾਵਾਂ ਬਾਰੇ ਉਨ੍ਹਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਟੀਬੀ ਦੇ ਠੀਕ ਮਰੀਜਾਂ ਅਤੇ ਇਲਾਜ ਅਧੀਨ ਮਰੀਜਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਮੌਕੇ ਉਨ੍ਹਾਂ ਨੇ ਟੀਬੀ ਮਰੀਜ ਨੂੰ ਆਪਣੇ ਹੱਥੀਂ ਕਿੱਟ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਟੀਬੀ ਅਫ਼ਸਰ ਡਾਕਟਰ ਗੌਰਵਪ੍ਰੀਤ ਸਿੰਘ ਸੋਢੀ, ਡਾਕਟਰ ਸੰਜੇ ਪਵਾਰ, ਡਾ. ਰਾਜਵੀਰ ਕੌਰ, ਡਾ. ਸਲੌਨੀ ਤੋਂ ਇਲਾਵਾ ਮੋਗਾ ਡੀਸੀ ਦਫ਼ਤਰ ਦੇ ਗੁਲਨੀਤ ਸਿੰਘ ਤੋਂ ਇਲਾਵਾ ਸਾਰਾ ਸਟਾਫ ਹਾਜ਼ਰ ਸੀ।