ਗੋਲਡ ਮੈਡਲ ਜੇਤੂ ਅਨੁਕ੍ਰਿਤੀ ਦਾ ਸਕੂਲ ਪੁੱਜਣ ’ਤੇ ਸਵਾਗਤ
ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ
Publish Date: Tue, 13 Jan 2026 03:49 PM (IST)
Updated Date: Wed, 14 Jan 2026 04:00 AM (IST)
ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਮੋਗਾ : ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਅਨੁਕ੍ਰਿਤੀ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ 69ਵੀਆਂ ਨੈਸ਼ਨਲ ਸਕੂਲ ਗੇਮਸ ਤਾਈਕਵਾਡੋਂ ਚੈਂਪੀਅਨਸ਼ਿੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ । ਵਿਦਿਆਰਥਣ ਅਨੁਕਿ੍ਤੀ ਨੇ 14 ਸਾਲ ਉਮਰ ਵਰਗ ਅਧੀਨ 35 ਤੋਂ 38 ਕਿਲੋਗ੍ਰਾਮ ਭਾਰ ਕੈਟਾਗਿਰੀ ਵਿਚ ਹਿੱਸਾ ਲਿਆ ।ਇਹ ਮੁਕਾਬਲੇ ਲੁਧਿਆਣਾ ਵਿਖੇ ਕਰਵਾਏ ਗਏ ਸਨ ਜਿਸ ਵਿਚ ਅਨੁਕਿ੍ਤੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ । ਸਕੂਲ ਪਹੁੰਚਣ ’ਤੇ ਵਿਦਿਆਰਥਣ ਅਨੁਕਰਿਤੀ ਨੂੰ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਮੈਡਮ ਹਰਪ੍ਰੀਤ ਕੌਰ ਅਕਾਦਮਿਕ ਸਲਾਹਕਾਰ ਪ੍ਰਿੰਸੀਪਲ ਸਤਵਿੰਦਰ ਕੌਰ, ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਐਕਟੀਵਿਟੀ ਕੁਆਰਡੀਨੇਟਰ ਜਸਪ੍ਰੀਤ ਕੌਰ ਨੇ ਅਨੁਕਰਿਤੀ ਦੀ ਸ਼ਾਨਦਾਰ ਪ੍ਰਾਪਤੀ ’ਤੇ ਉਸ ਨੂੰ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ।