ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦਾ ਨਤੀਜਾ ਰਿਹਾ ਸੌ ਫ਼ੀਸਦੀ
ਸੀਬੀਐੱਸਈ ਬੋਰਡਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਦਵਿੰਦਰਪਾਲ ਸਿੰਘ ਤੇ ਸਟਾਫ਼ ਮੈਂਬਰ।
Publish Date: Fri, 17 Apr 2026 04:06 PM (IST)
Updated Date: Sat, 18 Apr 2026 04:00 AM (IST)

ਮਾਧਵ ਗੋਇਲ ਨੇ 99.2 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ’ਚੋਂ ਕੀਤਾ ਟੌਪ ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ: ਸੀਬੀਐੱਸਈ ਬੋਰਡ (ਨਵੀਂ ਦਿੱਲੀ) ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਮਾਧਵ ਗੋਇਲ ਨੇ 99.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਗੁਣਰੀਤ ਕੌਰ ਨੇ 99 ਫੀ਼ਸਦੀ ਅੰਕ ਲੈ ਕੇ ਦੂਸਰਾ, ਹਿਮਾਂਸ਼ੀ ਗੋਇਲ ਨੇ 98.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ, ਨੂਰ ਗਿਰਧਰ ਅਤੇ ਯੁਵਰਾਜ ਸਿੰਘ ਸੰਧੂ ਨੇ 98.4 ਫ਼ੀਸਦੀ ਹਾਸਲ ਕਰਕੇ ਚੌਥਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਗੁਰਵੀਰ ਕੌਰ 97.6 ਫ਼ੀਸਦੀ, ਖੁਸ਼ਪ੍ਰੀਤ ਕੌਰ 96.8 ਫ਼ੀਸਦੀ, ਸੁਖਮਨਦੀਪ ਸਿੰਘ 96.6 ਫ਼ੀਸਦੀ, ਹਰਸਿਮਰਨ ਕੌਰ 96 ਫ਼ੀਸਦੀ, ਅਰਮਾਨ ਸਿੰਘ ਸੰਧੂ 95.4 ਫੀ਼ਸਦੀ, ਅਰਸ਼ਦੀਪ ਸਿੰਘ 95 ਫ਼ੀਸਦੀ ਅਤੇ ਪਰੰਜੇ ਤਾਇਲ 95 ਫ਼ੀਸਦੀ, ਸਿਮਰਨ ਕੌਰ 94.8 ਫ਼ੀਸਦੀ, ਸਮਨਦੀਪ ਕੌਰ 94.4 ਫ਼ੀਸਦੀ, ਖੁਸ਼ੀ ਸ਼ਾਹੀ 94.2 ਫ਼ੀਸਦੀ, ਕੋਮਲਪ੍ਰੀਤ ਕੌਰ ਗਿੱਲ 93.2 ਫ਼ੀਸਦੀ, ਹਰਨੂਰ ਕੌਰ 92.4 ਫ਼ੀਸਦੀ, ਜਸਮਨਪ੍ਰੀਤ ਕੌਰ 91.8 ਫ਼ੀਸਦੀ, ਲਾਡਵਿੰਦਰ ਸਿੰਘ 91.4 ਫ਼ੀਸਦੀ, ਤਨਵੀਰ ਕੌਰ ਧਾਲੀਵਾਲ 90.2, ਏਂਜਲ ਤਨੇਜਾ 89.8 ਫ਼ੀਸਦੀ, ਮਨਜੋਤ ਸਿੰਘ 89.8 ਫ਼ੀਸਦੀ ਅੰਕ, ਜੋਬਨਪ੍ਰੀਤ ਕੌਰ 89.6 ਫੀ਼ਸਦੀ ਅੰਕ ਪ੍ਰਾਪਤ ਕਰਕੇ ਮੱਲਾਂ ਮਾਰੀਆਂ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਵਿਚ 10 ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ। ਗੁਣਵੀਰ ਕੌਰ, ਨੂਰ ਗਿਰਧਰ, ਹਿਮਾਂਸ਼ੀ ਗੋਇਲ, ਗੁਰਵੀਰ ਕੌਰ , ਪਰੰਜੇ ਤਾਇਲ ਅਤੇ ਕੋਮਲਪ੍ਰੀਤ ਕੌਰ ਗਿੱਲ ਨੇ ਪੰਜਾਬੀ ਵਿਸ਼ੇ ਵਿਚੋਂ 100 ਫ਼ੀਸਦੀ ਅੰਕ ਪ੍ਰਾਪਤ ਕੀਤੇ। ਮਾਧਵ ਗੋਇਲ ਨੇ ਅੰਗਰੇਜ਼ੀ ਅਤੇ ਹਿਸਾਬ ਵਿਸ਼ੇ ਵਿਚੋਂ 100 ਫੀ਼ਸਦੀ ਅੰਕ , ਗੁਨਵੀਰ ਕੌਰ ਨੇ ਸਮਾਜਿਕ ਸਿੱਖਿਆ ਵਿਸ਼ੇ ਵਿਚੋਂ 100 ਫ਼ੀਸਦੀ ਅੰਕ, ਨੂਰ ਗਿਰਧਰ ਅਤੇ ਹਰਸਿਮਰਨ ਕੌਰ ਨੇ ਬਿਊਟੀ ਐਂਡ ਵੈਲਨੈੱਸ ਵਿਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ। ਯੁਵਰਾਜ ਸਿੰਘ ਸੰਧੂ, ਪਰਾਂਜੇ ਤਾਇਲ ਅਤੇ ਅਰਮਾਨ ਸਿੰਘ ਸੰਧੂ ਨੇ ਫਿਜ਼ੀਕਲ ਐਕਟੀਵਿਟੀ ਟਰੇਨਰ ਵਿਚੋਂ 100 ਫੀਸਦੀ ਅੰਕ ਹਿਮਾਂਸ਼ੀ ਗੋਇਲ ਨੇ ਹਿੰਦੀ ਵਿਚੋਂ 99 ਫ਼ੀਸਦੀ ਅੰਕ ਅਤੇ ਯੁਵਰਾਜ ਸਿੰਘ ਸੰਧੂ ਨੇ ਸਾਇੰਸ ਵਿਚੋਂ 96 ਫ਼ੀਸਦੀ ਅੰਕ ਪ੍ਰਾਪਤ ਕੀਤੇ। ਨਤੀਜੇ ਵਾਲੇ ਦਿਨ ਸਕੂਲ ਖੁਸ਼ੀ ਦਾ ਮਾਹੌਲ ਸੀ। ਸਕੂਲ ਦੀ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਕਿਹਾ ਕਿ ਇਹ ਸਫ਼ਲਤਾ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜੀਡੈਂਟ ਡਾਕਟਰ ਇਕਬਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਮੁੱਖ ਸਲਾਹਕਾਰ ਹਰਪ੍ਰੀਤ ਕੌਰ ਨੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ,ਵਾਈਸ ਪ੍ਰਿੰਸੀਪਲ ਅਮਨਦੀਪ ਗਿਰਧਰ ਅਤੇ ਸਮੁੱਚੇ ਸਟਾਫ਼ ਨੂੰ ਉਨ੍ਹਾਂ ਦੀ ਮਿਹਨਤ ਅਤੇ ਯੋਗ ਅਗਵਾਈ ਲਈ ਮੁਬਾਰਕਬਾਦ ਦਿੱਤੀ।