ਸੀਏ ਪੂਜਾ ਜਿੰਦਲ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ
ਅਗਰਵਾਲ ਸਮਾਜ ਮਹਿਸੀਏ ਪੂਜਾ ਜਿੰਦਲ ਨੂੰ ਸ਼ਹਿਰੀ ਪ੍ਰਧਾਨ ਨਿਯੁੱਕਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਤੇ ਹੋਰ।
Publish Date: Fri, 23 Jan 2026 04:05 PM (IST)
Updated Date: Sat, 24 Jan 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਅਗਰਵਾਲ ਸਮਾਜ ਮਹਿਲਾ ਸੈੱਲ ਦੀ ਮੀਟਿੰਗ ਡਾ. ਅਜੇ ਕਾਂਸਲ, ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਅਤੇ ਚੇਅਰਮੈਨ ਅੰਜਲੀ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੀਏ ਪੂਜਾ ਜਿੰਦਲ ਨੂੰ ਸਰਬਸੰਮਤੀ ਨਾਲ ਸ਼ਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਸ ਮੌਕੇ ਸਾਬਕਾ ਸ਼ਹਿਰੀ ਪ੍ਰਧਾਨ ਹਿਨਾ ਗੋਇਲ ਵੀ ਮੌਜ਼ੂਦ ਸਨ। ਹਿਨਾ ਗੋਇਲ ਨੇ ਆਪਣੀਆਂ ਡਿਊਟੀਆਂ ਬਹੁਤ ਵਧੀਆ ਢੰਗ ਨਾਲ ਨਿਭਾਈਆਂ ਅਤੇ ਇਸ ਤਰ੍ਹਾਂ ਉਹ 2024-25 ਲਈ ਸ਼ਹਿਰੀ ਪ੍ਰਧਾਨ ਰਹੀ। ਉਸਨੇ ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾਂ ਲਈ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਭਵਿੱਖ ਵਿਚ ਵੀ ਅਜਿਹਾ ਕਰਦੀ ਰਹੇਗੀ। ਉਸਨੂੰ ਸੀਨੀਅਰ ਸ਼ਹਿਰੀ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ। ਰੇਖਾ ਜਿੰਦਲ ਨੂੰ ਜ਼ਿਲ੍ਹਾ ਉਪ ਪ੍ਰਧਾਨ ਵੀ ਚੁਣਿਆ ਗਿਆ। ਅੰਜੂ ਗੋਇਲ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ। ਅਮੀਸ਼ਾ ਗੋਇਲ ਨੂੰ ਜ਼ਿਲ੍ਹਾ ਖਜ਼ਾਨਚੀ ਨਿਯੁੱਕਤ ਕੀਤਾ ਗਿਆ ਅਤੇ ਨਮਿਤਾ ਗੋਇਲ ਅਤੇ ਰਮਨ ਗੋਇਲ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਲਵੀਨਾ ਗਰਗ, ਰਵਿਤਾ ਗੁਪਤਾ ਅਤੇ ਸੁਨੀਤਾ ਮਿੱਤਲ ਨੂੰ ਜ਼ਿਲ੍ਹਾ ਕੋਆਰਡੀਨੇਟਰ ਨਿਯੁੱਕਤ ਕੀਤਾ ਗਿਆ। ਵੀਨਾ ਗਰਗ ਅਤੇ ਡੇਜ਼ੀ ਨੂੰ ਕੋਆਰਡੀਨੇਟਰ ਨਿਯੁੱਕਤ ਕੀਤਾ ਗਿਆ। ਸੁਨੈਨਾ ਅਤੇ ਨਿਰੂਪਮਾ ਨੂੰ ਸਿਹਤ ਸਲਾਹਕਾਰ ਨਿਯੁੱਕਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਸਾਰੇ ਮੈਂਬਰ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ ਅਤੇ ਵਧਾਈ ਦੇ ਹੱਕਦਾਰ ਹਨ। ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਨੇ ਸੀਏ ਪੂਜਾ ਜਿੰਦਲ ਅਤੇ ਹੋਰਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪਦੇ ਹੋਏ ਉਮੀਦ ਪ੍ਰਗਟ ਕੀਤੀ ਕਿ ਉਹ ਸਮਾਜ ਅਤੇ ਔਰਤਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਸਸ਼ਕਤੀਕਰਨ ਅਤੇ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਮਜ਼ਬੂਤ ਕਰਨਗੇ। ਨਵ-ਨਿਯੁੱਕਤ ਸ਼ਹਿਰੀ ਮੁਖੀ ਸੀਏ ਪੂਜਾ ਜਿੰਦਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸੰਗਠਨ ਦੀਆਂ ਉਮੀਦਾਂ 'ਤੇ ਖਰਾ ਉੱਤਰਦੇ ਹੋਏ ਪੂਰੀ ਲਗਨ ਨਾਲ ਕੰਮ ਕਰੇਗੀ। ਇਸ ਸਮੇਂ ਪਹੁੰਚੇ ਮੈਂਬਰਾਂ ਵਿਚ ਪੂਜਾ ਜਿੰਦਲ, ਹਿਨਾ ਗੋਇਲ, ਅੰਜੂ ਗੋਇਲ, ਨਮਿਤਾ, ਸੁਨੀਤਾ ਮਿੱਤਲ, ਵੀਨਾ ਗਰਗ, ਰੇਖਾ ਜਿੰਦਲ, ਗੀਤਿਕਾ ਜਿੰਦਲ, ਰਮਨ ਮਿੱਤਲ, ਸੁਨੈਨਾ, ਸਮੀਰ ਸਿੰਗਲਾ, ਕ੍ਰਿਸ਼ਨਾ ਮਿੱਤਲ, ਰਾਜਨ ਗੋਇਲ, ਮਹੇਸ਼ ਬਾਂਸਲ, ਰਾਜਨ ਗੋਇਲ, ਰਾਜਨ ਮਿੱਤਲ, ਅਮਿਤ ਮਿੱਤਲ ਅਤੇ ਮਹੇਸ਼ ਗੁਪਤਾ ਤੋਂ ਇਲਾਵਾ ਹੋਰ ਮੈਂਬਰ ਸ਼ਾਮਲ ਸਨ।