ਸਰਕਾਰੀ ਸਕੂਲ ਘੱਲਕਲਾਂ ’ਚ ਬੂਟ ਤੇ ਵਾਰਮਰ ਵੰਡੇ
ਸਮਾਇਲ ਵੂਮੈਨ ਵੈੱਲਫੇਅਰ ਸੁਸਾਇਟੀ
Publish Date: Mon, 19 Jan 2026 04:03 PM (IST)
Updated Date: Tue, 20 Jan 2026 04:01 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ, ਕੋਟ ਈਸੇ ਖਾਂ : ਸਮਾਇਲ ਵੂਮੈਨ ਵੈੱਲਫੇਅਰ ਸੁਸਾਇਟੀ ਮੋਗਾ ਵੱਲੋਂ ਸਰਕਾਰੀ ਐਲਿਮੈਂਟਰੀ ਸਕੂਲ ਘੱਲਕਲਾਂ ਲੜਕੇ, ਮੋਗਾ–2 ਵਿਖੇ ਪ੍ਰੀ-ਪ੍ਰਾਇਮਰੀ ਦੇ ਨਿੱਕੇ-ਨਿੱਕੇ ਬੱਚਿਆਂ ਲਈ ਸਰਦੀ ਤੋਂ ਬਚਾਅ ਵਾਸਤੇ ਬੂਟ ਅਤੇ ਸਟਾਕਿੰਗ ਵਾਰਮਰ ਵੰਡਣ ਦਾ ਸਮਾਜ ਸੇਵਕ ਕਾਰਜ ਕੀਤਾ ਗਿਆ। ਕੜਾਕੇ ਦੀ ਠੰਡ ਦੇ ਮੱਦੇਨਜ਼ਰ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਉਪਰਾਲਾ ਕੀਤਾ ਗਿਆ। ਜਿਸ ਨਾਲ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਰੌਣਕ ਨਜ਼ਰ ਆਈ। ਇਸ ਮੌਕੇ ਸਕੂਲ ਮੁਖੀ ਗੁਰਪ੍ਰੀਤ ਸਿੰਘ ਵੱਲੋਂ ਆਏ ਹੋਏ ਐਨਜੀਓ ਮੈਂਬਰਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨਿੱਕੇ ਬੱਚਿਆਂ ਵਿਚ ਸੁਰੱਖਿਆ, ਸਹਿਯੋਗ ਅਤੇ ਮਨੁੱਖੀ ਮੁੱਲਾਂ ਦੀ ਭਾਵਨਾ ਪੈਦਾ ਕਰਦੇ ਹਨ। ਸਕੂਲ ਪ੍ਰਬੰਧਨ ਵੱਲੋਂ ਸੁਸਾਇਟੀ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸਮਾਇਲ ਵੂਮੈਨ ਵੈਲਫੇਅਰ ਸੁਸਾਇਟੀ ਮੋਗਾ ਦੀ ਚੇਅਰਪਰਸਨ ਬੀਬੀ ਨੀਰੂ ਗੋਇਲ, ਪ੍ਰਧਾਨ ਰਚਿਤਾ, ਵਾਈਸ ਪ੍ਰਧਾਨ ਵੀਨੂ ਗੋਇਲ, ਸੀਨੀਅਰ ਵਾਈਸ ਪ੍ਰਧਾਨ ਨੀਲੂ ਬਾਂਸਲ, ਜੁਆਇੰਟ ਸੈਕਰੇਟਰੀ ਗੰਜ ਗੋਇਲ ਅਤੇ ਅਨੀਤਾ ਗੁਪਤਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨਾ ਸੁਸਾਇਟੀ ਦਾ ਮੁੱਖ ਮਕਸਦ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਸਕੂਲ ਸਟਾਫ਼ ਵਿਚੋਂ ਹਰਪ੍ਰੀਤ ਸਿੰਘ, ਕਮਲਜੀਤ ਕੌਰ, ਲਲਿਤਾ ਗੁਪਤਾ, ਰੇਨੂੰ ਬਾਲਾ ਅਤੇ ਗੁਰਜੀਤ ਕੌਰ ਵੀ ਹਾਜ਼ਰ ਸਨ। ਅੰਤ ਵਿਚ ਬੱਚਿਆਂ ਨੂੰ ਮਿਠਾਈ ਵੀ ਵੰਡੀ ਗਈ।