ਆਈਐੱਸਐੱਫ ਕਾਲਜ ਦੇ ਡਾ. ਬਾਲਕ ਦਾਸ ਦੀ ਕਿਤਾਬ ਰਿਲੀਜ਼
ਰਾਜ ਦੇ ਪ੍ਰਮੁੱਖ ਵਿਦਿਅਕ ਸੰਸਥਾ
Publish Date: Sun, 11 Jan 2026 03:54 PM (IST)
Updated Date: Mon, 12 Jan 2026 04:01 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਰਾਜ ਦੇ ਪ੍ਰਮੁੱਖ ਵਿਦਿਅਕ ਸੰਸਥਾ ਆਈਐਸਐਫ ਕਾਲਜ ਆਫ਼ ਫਾਰਮੇਸੀ ਦੇ ਕੁਆਲਿਟੀ ਇੰਸ਼ੋਰੈਂਸ ਵਿਭਾਗ ਦੇ ਮੁਖੀ ਡਾ. ਬਾਲਕ ਦਾਸ ਕੁਰਮੀ ਅਤੇ ਸਹਿ-ਲੇਖਕ ਡਾ. ਬ੍ਰਹਮੇਸ਼ਵਰ ਮਿਸ਼ਰਾ, ਡਾ ਸ਼ੈਲੇਸ਼ ਜੈਨ ਅਤੇ ਡਾ. ਅਭਿਜੀਤ ਓਝਾ ਨੇ ਸਾਂਝੇ ਤੌਰ ਤੇ ਪੀਸੀਆਈ ਦੇ ਚੇਅਰਮੈਨ ਐਜੂਕੇਸ਼ਨ ਰੈਗੂਲੇਸ਼ਨ ਡਾ. ਦੀਪੇਂਦਰ ਸਿੰਘ ਅਤੇ ਮੌਜੂਦ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਇੰਡੀਅਨ ਫਾਰਮਾਸਿਊਟੀਕਲ ਕਾਂਗਰਸ ਦੌਰਾਨ ਫਾਰਮਾਸਿਊਟੀਕਸ ਤੇ ਡਿਪਲੋਮਾ ਇਨ ਫਾਰਮੇਸੀ ਕਿਤਾਬ ਜਾਰੀ ਕੀਤੀ। ਇਹ ਕਿਤਾਬ ਡਿਪਲੋਮਾ ਵਿਦਿਆਰਥੀਆਂ ਲਈ ਬਹੁਤ ਹੀ ਸਰਲ ਭਾਸ਼ਾ ਵਿੱਚ ਤਿਆਰ ਕੀਤੀ ਗਈ ਹੈ, ਜਿਸ ਵਿਚ ਹਰੇਕ ਅਧਿਆਇ ਤੋਂ ਬਾਅਦ ਉਪਯੋਗੀ ਟੇਬਲ, ਗ੍ਰਾਫ, ਅੰਕੜੇ ਅਤੇ ਪ੍ਰਸ਼ਨ ਹਨ। ਡਾ. ਬਾਲਕ ਦਾਸ ਪਿਛਲੇ 15 ਸਾਲਾਂ ਤੋਂ ਅਕਾਦਮਿਕ ਅਤੇ ਖੋਜ ਦੇ ਖੇਤਰ ਵਿਚ ਲਗਾਤਾਰ ਕੰਮ ਕਰ ਰਹੇ ਹਨ। ਇਸ ਪ੍ਰਾਪਤੀ ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀਡੀ. ਗੁਪਤਾ, ਆਈਐਸਐਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ. ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਵਿਦਿਆਰਥੀ ਡਾ. ਜੀ.ਐਸ. ਸ਼ਰਮਾ ਅਤੇ ਫੈਕਲਟੀ ਨੇ ਡਾ. ਬਾਲਕ ਦਾਸ ਕੁਰਮੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।