ਆਈਐੱਸਐੱਫ ਕਾਲਜ ਡਾ. ਸੌਰਭ ਕੋਸੇ ਦੀ ਕਿਤਾਬ ਰਿਲੀਜ਼
ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ
Publish Date: Sun, 15 Mar 2026 04:56 PM (IST)
Updated Date: Mon, 16 Mar 2026 04:07 AM (IST)
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਦੇ ਫਾਰਮੇਸੀ ਵਿਭਾਗ ਦੇ ਮੁਖੀ ਡਾ. ਸੌਰਭ ਕੋਸੇ, ਡਾ. ਕੰਚਨ ਬਾਲਾ, ਡਾ. ਮੁਹੰਮਦ ਹਨੀਫ਼ ਦੁਆਰਾ ਚੌਥੇ ਸਾਲ ਦੇ ਫਾਰਮੇਸੀ ਵਿਦਿਆਰਥੀਆਂ ਲਈ ਲਿਖੀ ਗਈ ਕਿਤਾਬ ਹਸਪਤਾਲ ਫਾਰਮੇਸੀ ਪ੍ਰੈਕਟੀਕਲ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾਇਰੈਕਟਰ ਡਾ. ਜੀਡੀ ਗੁਪਤਾ, ਆਈਐੱਸਐੱਫਸੀਪੀਆਰ ਦੇ ਪ੍ਰਿੰਸੀਪਲ ਡਾ. ਆਰਕੇ ਨਾਰੰਗ, ਡੀਨ ਪ੍ਰੀਖਿਆ ਇੰਜੀਨੀਅਰ ਜਸਪ੍ਰੀਤਇੰਦਰ ਸਿੰਘ, ਡੀਨ ਵਿਦਿਆਰਥੀ ਡਾ. ਜੀਐੱਸ. ਸ਼ਰਮਾ ਅਤੇ ਸਾਰੇ ਫੈਕਲਟੀ ਵੱਲੋਂ ਜਾਰੀ ਕੀਤੀ ਗਈ। ਇਹ ਕਿਤਾਬ ਫਾਰਮੇਡੀ ਦੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ। ਇਹ ਕਿਤਾਬ ਰੁਦਰਸ਼ ਬੁੱਕਸ ਪ੍ਰਾਈਵੇਟ ਲਿਮਟਿਡ ਦੁਆਰਾ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਡਾ. ਸੌਰਭ ਕੋਸੇ ਅਤੇ ਉਨ੍ਹਾਂ ਦੀ ਟੀਮ ਨੇ ਕਈ ਕਿਤਾਬਾਂ, ਖੋਜ ਪੱਤਰ, ਕਿਤਾਬ ਅਧਿਆਇ ਪ੍ਰਕਾਸ਼ਿਤ ਕੀਤੇ ਹਨ ਅਤੇ ਕਈ ਕਾਨਫਰੰਸਾਂ ਵਿਚ ਵੀ ਜ਼ਿੰਮੇਵਾਰੀ ਨਾਲ ਹਿੱਸਾ ਲਿਆ ਹੈ।