ਮੋਗਾ 'ਚ ਗਿੱਲ ਰੋਡ 'ਤੇ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਦਾ ਖ਼ਦਸ਼ਾ; ਇਲਾਕੇ 'ਚ ਸਹਿਮ ਦਾ ਮਾਹੌਲ
ਮੋਗਾ ਦੇ ਗਿੱਲ ਰੋਡ 'ਤੇ ਵੀਰਵਾਰ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸੜਕ ਦੇ ਕਿਨਾਰੇ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਮਿਲੀ। ਆਸ-ਪਾਸ ਦੇ ਲੋਕਾਂ ਵੱਲੋਂ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਸਾਊਥ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਈ-ਰਿਕਸ਼ਾ ਵਿੱਚ ਪਾ ਕੇ ਮੋਗਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾਇਆ। ਅਣਪਛਾਤੇ ਨੌਜਵਾਨ ਦੀ ਲਾਸ਼ 'ਤੇ ਕਈ ਥਾਵਾਂ 'ਤੇ ਜ਼ਖ਼ਮ ਅਤੇ ਇੰਜੈਕਸ਼ਨ ਲਗਾਏ ਜਾਣ ਦੇ ਨਿਸ਼ਾਨ ਸਨ। ਮ੍ਰਿਤਕ ਨੌਜਵਾਨ ਦਾ ਮੂੰਹ ਖੁੱਲ੍ਹਾ ਸੀ ਅਤੇ ਸਰੀਰ ਬੁਰੀ ਤਰ੍ਹਾਂ ਅਕੜਿਆ ਹੋਇਆ ਸੀ।
Publish Date: Thu, 19 Mar 2026 12:23 PM (IST)
Updated Date: Thu, 19 Mar 2026 12:25 PM (IST)

ਜਾਗਰਣ ਸੰਵਾਦਦਾਤਾ, ਮੋਗਾ: ਮੋਗਾ ਦੇ ਗਿੱਲ ਰੋਡ 'ਤੇ ਵੀਰਵਾਰ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸੜਕ ਦੇ ਕਿਨਾਰੇ ਸ਼ੱਕੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਮਿਲੀ। ਆਸ-ਪਾਸ ਦੇ ਲੋਕਾਂ ਵੱਲੋਂ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਸਾਊਥ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਈ-ਰਿਕਸ਼ਾ ਵਿੱਚ ਪਾ ਕੇ ਮੋਗਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾਇਆ। ਅਣਪਛਾਤੇ ਨੌਜਵਾਨ ਦੀ ਲਾਸ਼ 'ਤੇ ਕਈ ਥਾਵਾਂ 'ਤੇ ਜ਼ਖ਼ਮ ਅਤੇ ਇੰਜੈਕਸ਼ਨ ਲਗਾਏ ਜਾਣ ਦੇ ਨਿਸ਼ਾਨ ਸਨ। ਮ੍ਰਿਤਕ ਨੌਜਵਾਨ ਦਾ ਮੂੰਹ ਖੁੱਲ੍ਹਾ ਸੀ ਅਤੇ ਸਰੀਰ ਬੁਰੀ ਤਰ੍ਹਾਂ ਅਕੜਿਆ ਹੋਇਆ ਸੀ।
ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਗਿੱਲ ਰੋਡ 'ਤੇ ਸੜਕ ਕਿਨਾਰੇ ਲਾਸ਼ ਪਈ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ। ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪਛਾਣ ਨਾ ਹੋਣ ਦੀ ਸੂਰਤ ਵਿੱਚ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਸਮਾਜ ਸੇਵਾ ਸੁਸਾਇਟੀ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਸਥਾਨਕ ਲੋਕਾਂ ਅਨੁਸਾਰ, ਗਿੱਲ ਰੋਡ 'ਤੇ ਗਾਹਲਾ ਪੈਲੇਸ, ਬਸਤੀ ਸਾਧਾਂ ਵਾਲੀ ਦੇ ਕੋਲ ਬਣੇ ਕਾਲੀ ਮਾਤਾ ਮੰਦਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹਿਲਾਂ ਵੀ ਕਈ ਲਾਸ਼ਾਂ ਮਿਲ ਚੁੱਕੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਨੇੜੇ ਦੀ ਬਸਤੀ ਸਾਧਾਂ ਵਾਲੀ ਵਿੱਚ ਦੂਰ-ਦੁਰਾਡੇ ਤੋਂ ਲੋਕ ਨਸ਼ਾ ਆਦਿ ਲੈਣ ਲਈ ਆਉਂਦੇ ਹਨ ਅਤੇ ਇਸ ਇਲਾਕੇ ਵਿੱਚ ਖਾਲੀ ਪਏ ਪਲਾਟਾਂ ਵਿੱਚ ਬੈਠ ਕੇ ਨਸ਼ਾ ਕਰਦੇ ਹਨ।