ਬੀਕੇਯੂ ਉਗਰਾਹਾਂ ਨੇ ਟਰੈਕਟਰ ਮਾਰਚ ਦੀ ਕੀਤੀ ਤਿਆਰੀ
ਭਾਰਤੀ ਕਿਸਾਨ ਯੂਨੀਅਨ ਏਕ
Publish Date: Sat, 24 Jan 2026 04:27 PM (IST)
Updated Date: Sun, 25 Jan 2026 04:04 AM (IST)

ਹਰਦੀਪ ਧੰਮੀ ਨੰਗਲ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਦੀ ਅਗਵਾਈ ਵਿਚ ਸਾਧੂ ਸਿੰਘ ਤਖਤੂਪੁਰਾ ਦੀ ਯਾਦਗਾਰ ਤੇ ਕੀਤੀ ਗਈ। ਮੀਟਿੰਗ ਵਿੱਚ ਛਿਮਾਹੀ ਫੰਡ ਅਤੇ 26 ਜਨਵਰੀ ਦੇ ਟਰੈਕਟਰ ਮਾਰਚ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਜਰਨਲ ਸਕੱਤਰ ਬੂਟਾ ਸਿੰਘ ਭਾਗੀਕੇ, ਕੇਵਲ ਕ੍ਰਿਸ਼ਨ ਬੱਧਨੀ ਕਲਾਂ ਅਤੇ ਗੁਰਮੁਖ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜ਼ਲੀ ਸੋਧ ਬਿੱਲ 2025, ਬੀਜ਼ ਸੋਧ ਬਿੱਲ 2025, ਚਾਰ ਲੇਬਰ ਕੋਡ ਅਤੇ ਨਰੇਗਾ ਸਕੀਮ ਪੁਰਾਣਾ ਕਾਨੂੰਨ ਖਤਮ ਆਦਿ ਦੇ ਖਿਲਾਫ਼ 26 ਜਨਵਰੀ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ ਬਲਾਕ ਨਿਹਾਲ ਵਾਲਾ ਦੇ ਪਿੰਡਾਂ ਵਿਚ ਦੋ ਭਾਗਾਂ ਵਿਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਪੂਰੇ ਦੇਸ਼ ਵਿਚ ਬਿਜਲੀ ਵਿਭਾਗ ਸਮੇਂਤ ਸਾਰੇ ਅਦਾਰਿਆਂ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਨ੍ਹਾਂ ਨੀਤੀਆਂ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਸਹਿਮਤ ਹੈ। ਉਨ੍ਹਾਂ ਕਿਹਾ ਬਿਜਲੀ ਵਿਭਾਗ ਦੇ ਨਿਰਮਾਣ ਸਮੇਂ ਬਿਜਲੀ ਬਿੱਲ 1948 ਅਧੀਨ ਸਰਕਾਰ ਨੇ ਬਿਨਾਂ ਕਿਸੇ ਲਾਭ-ਹਾਨੀ ਤੋਂ ਬਿਜਲੀ ਦਾ ਬੰਦੋਬਸਤ ਕੀਤਾ ਸੀ। ਪਰ ਉਸ ਤੋਂ ਬਾਅਦ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਤਹਿਤ ਇਸ ਨੂੰ ਵੱਡੇ ਸਨਅਤੀ ਘਰਾਣਿਆਂ ਦੇ ਹੱਥਾਂ ਵਿਚ ਦੇਣ ਲਈ ਵਾਰ ਵਾਰ ਇਸ ਕਾਨੂੰਨ ਵਿਚ ਸੋਧਾਂ ਕੀਤੀਆਂ ਗਈਆਂ ਅਤੇ ਇਸ ਨੂੰ ਹੁਣ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿਚ ਦੇਣ ਲਈ ਕੇਂਦਰ ਸਰਕਾਰ ਨੇ ਪਹਿਲਾਂ ਬਿਜ਼ਲੀ ਐਕਟ 2003 ਰਾਹੀਂ ਲੋਕਾਂ ਦੀਆਂ ਸਹੂਲਤਾਂ ਨੂੰ ਛਾਂਗਿਆ ਹੁਣ ਬਿਜ਼ਲੀ ਸੋਧ ਬਿੱਲ 2025 ਰਾਹੀਂ ਵਿਭਾਗ ਦਾ ਨਿੱਜੀਕਰਨ ਦੀ ਯੋਜਨਾ ਘੜੀ ਜਾ ਰਹੀ ਹੈ। ਆਗੂਾਆਂ ਨੇ ਕਿਹਾ ਬਿਜ਼ਲੀ ਸੋਧ ਬਿੱਲ 2025 ਸਮੇਂ ਸਾਰੇ ਲੋਕ ਵਿਰੋਧੀ ਕਾਨੂੰਨਾਂ ਜਾਂ ਬਿੱਲਾਂ ਨੂੰ ਰੱਦ ਲਈ ਕਿਸਾਨ ਅਤੇ ਮਜ਼ਦੂਰ ਇਨ੍ਹਾਂ ਟਰੈਕਟਰ ਮਾਰਚਾਂ ਵਿਚ ਜ਼ਰੂਰ ਸ਼ਾਮਿਲ ਹੋਣ। ਇਕ ਮਾਰਚ ਬੱਧਨੀ ਕਲਾਂ ਦੀ ਦਾਣਾ ਮੰਡੀ ਅਤੇ ਦੂਜਾ ਮਾਰਚ ਤਖ਼ਤੂਪੁਰੇ ਦੇ ਸੂਏ ਤੋਂ ਨਿਹਾਲ ਸਿੰਘ ਵਾਲਾ ਰੋਡ ਠੀਕ 11ਵਜੇ ਤੁਰੇਗਾ। ਇਸ ਮੀਟਿੰਗ ਵਿਚ ਸ਼ਿੰਗਾਰਾ ਸਿੰਘ ਤਖਤੂਪੁਰਾ, ਜਗਜੀਤ ਸਿੰਘ ਬੱਧਨੀ ਕਲਾਂ, ਗੁਰਨਾਮ ਸਿੰਘ ਮਾਛੀਕੇ, ਕਰਤਾਰ ਸਿੰਘ ਰਾਮਾਂ, ਸੁਖਦੇਵ ਸਿੰਘ ਰੌਂਤਾ, ਦੇਵ ਭਾਗੀਕੇ, ਹਰਬੰਸ ਸਿੰਘ ਬੌਡੇ, ਹਰਬੰਸ ਸਿੰਘ ਮੀਨੀਆ ਅਤੇ ਕਿਸਾਨ ਮਜ਼ਦੂਰ ਸ਼ਾਮਿਲ ਸਨ।