ਬੀਕੇਯੂ ਨੇ ਬਿਜਲੀ ਸੋਧ ਬਿੱਲ ਦਾ ਕੀਤਾ ਵਿਰੋਧ
ਭਰਤੀ ਕਿਸਾਨ ਯੂਨੀਅਨ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜੁਗਰਾਜ ਸਿੰਘ।
Publish Date: Sat, 31 Jan 2026 04:45 PM (IST)
Updated Date: Sun, 01 Feb 2026 04:05 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਭਰਤੀ ਕਿਸਾਨ ਯੂਨੀਅਨ ਏਕਤਾ ਦੀ ਮੀਟਿੰਗ ਜ਼ਿਲ੍ਹਾ ਆਗੂ ਜੁਗਰਾਜ ਸਿੰਘ ਦੱਦਾਹੂਰ ਦੀ ਅਗਵਾਈ ਹੇਠ ਪਿੰਡ ਦੱਦਾਹੂਰ ਵਿਖੇ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾਈ ਆਗੂ ਲਖਵੀਰ ਸਿੰਘ ਜੰਗ ਦੌਧਰ ਨੇ ਕਿਹਾ ਕੇਂਦਰ ਦੀ ਸਰਕਾਰ ਲਗਪਗ ਕਿਸਾਨ ਵਿਰੋਧੀ, ਮਜ਼ਦੂਰਾਂ ਵਿਰੋਧੀ ਤੇ ਲੋਕ ਵਿਰੋਧੀ ਕਾਨੂੰਨਾਂ ਨੇ ਜਿਹੜੇ ਧੜਾਧੜ ਲੋਕਾਂ ਉੱਪਰ ਦਿਨੋਂ ਦਿਨ ਨਵੇਂ ਹਮਲੇ ਦੇ ਰੂਪ ਵਿਚ ਲੈ ਕੇ ਆ ਰਹੀ ਹੈ, ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਬਿਜ਼ਲੀ ਬਿੱਲ 2025 ਨਾਲ ਕਿਸਾਨਾਂ ਤੇ ਆਮ ਲੋਕਾਂ ਦੇ ਕੋਲੋਂ ਬਿਜ਼ਲੀ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਬਿਜ਼ਲੀ ਦਾ ਖੇਤਰ ਪੂਰੀ ਤਰ੍ਹਾਂ ਕਾਰਪੋਰੇਟ ਅਧੀਨ ਚਲਿਆ ਜਾਵੇਗਾ। ਉਨ੍ਹਾਂ ਕਿਹਾ ਖੇਤਾਂ ਦੀ ਬਿਜ਼ਲੀ ’ਤੇ ਮਿਲਦੀ ਸਬਸਿਡੀ ਇਹ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਜੁਗਰਾਜ ਸਿੰਘ ਦੱਦਾਹੂਰ ਨੇ ਸੰਬੋਧਨ ਕਰਦਿਆਂ ਕਿਹਾ ਕੀ ਪੰਜਾਬ ਸਰਕਾਰ ਵੀ ਇਨ੍ਹਾਂ ਸਾਰੇ ਬਿੱਲਾਂ ਨੂੰ ਭਾਵੇਂ ਲੋਕਾਂ ਦੇ ਵਿਚ ਪ੍ਰਚਾਰਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਟਵੀਟ ਕਰਕੇ ਬਿਜ਼ਲੀ ਬਿੱਲ ਦਾ ਵਿਰੋਧ ਕਰ ਰਹੇ ਹਨ ਪਰ ਬਿਜ਼ਲੀ ਬਿੱਲ ਪਹਿਲੋਂ ਜਿੱਥੇ ਵਿਸ਼ੇਸ਼ ਸੱਦਾ ਦੇ ਕੇ ਮੁੱਢੋਂ ਰੱਦ ਕੀਤਾ ਜਾਣਾ ਚਾਹੀਦਾ ਸੀ। ਉਹ ਸਿਰਫ ਟਵੀਟ ਕਰਕੇ ਸਾਰ ਰਹੇ ਹਨ। ਉਨ੍ਹਾਂ ਦੱਸਿਆ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਪੰਜ ਫ਼ਰਵਰੀ ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਇਕ ਦਿਨ ਦੇ ਘਰਾਓ ਦੇ ਪ੍ਰੋਗਰਾਮ ਦੇ ਸੱਦੇ ’ਤੇ ਮੁੱਖ ਸਥਿਤ ਰਿਹਾਇਸ਼ੀ ਅੱਗੇ ਵੱਡੇ ਇਕੱਠ ਕੀਤੇ ਜਾਣਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਸ਼ਹਿ ’ਤੇ ਸ਼ੰਭੂ ਖਨੌਰੀ ਬਾਰਡਰ ’ਤੇ ਕਿਸਾਨਾਂ ਦਾ ਮੋਰਚਾ ਉਜਾੜ ਕੇ ਤਕਰੀਬਨ ਚਾਰ ਕਰੋੜ ਦਾ ਨੁਕਸਾਨ ਕੀਤਾ ਗਿਆ ਉਸ ਨੁਕਸਾਨ ਦੀ ਭਰਭਾਈ ਸਮੇਤ ਕਿਸਾਨਾਂ ’ਤੇ ਪਏ ਪਰਾਲੀ ਦੇ ਪਰਚੇ ਅਤੇ ਕਿਸਾਨ ਆਗੂਆਂ ’ਤੇ ਪਿਛਲੇ ਸਮੇਂ ਵਿਚ ਰੇਲਵੇ ਅਤੇ ਹੋਰ ਪਏ ਪਰਚੇ ਰੱਦ ਕਰਵਾਉਣ ਲਈ ਜੋ ਪੁਲਿਸ ਰਾਜ ਸਥਾਪਿਤ ਕਰਕੇ ਕਿਸਾਨ ਮਜ਼ਦੂਰਾਂ ’ਤੇ ਜ਼ਬਰ ਕਰਕੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ, ਉਹ ਦਹਿਸ਼ਤ ਨੂੰ ਤੋੜਨ ਲਈ ਵੱਡੀ ਗਿਣਤੀ ਕਿਸਾਨ ਮਜ਼ਦੂਰ ਵਿਧਾਇਕਾਂ ਦੀ ਕੋਠੀ ਅੱਗੇ ਵੱਡੀ ਗਿਣਤੀ ਵਿਚ ਕਾਫਲੇ ਲੈ ਕੇ ਪਹੁੰਚਣਗੇ। ਇਸ ਮੀਟਿੰਗ ਵਿਚ ਇਕਾਈ ਪ੍ਰਧਾਨ ਚਮਕੌਰ ਸਿੰਘ, ਕਰਮਜੀਤ ਸਿੰਘ, ਸੁਖਰਾਜ ਸਿੰਘ, ਸਾਜਨ ਸਰਮਾ, ਮੀਤਾ ਸਰਮਾ,ਸੁਰਜੀਤ ਸਿੰਘ, ਹਰਜੀਤ ਸਿੰਘ ਅਤੇ ਦਰਸਨ ਲਾਲ ਆਦਿ ਹਾਜ਼ਰ ਸਨ।